ਭਾਰਤ ਵਿੱਚ ਅਗਲੇ 6-8 ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਸਤਕ ਦੇ ਸਕਦੀ ਹੈ। ਇਸ ਸਬੰਧੀ AIIMS ਦੇ ਮੁਖੀ ਡਾ. ਗੁਲੇਰੀਆ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ । AIIMS ਮੁਖੀ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਤੀਜੀ ਲਹਿਰ ਤੋਂ ਬਚਿਆ ਨਹੀਂ ਜਾ ਸਕਦਾ।
ਮਾਰਚ ਦੇ ਅੰਤ ਵਿੱਚ ਸ਼ੁਰੂ ਹੋਏ ਲਾਕਡਾਊਨ ਦੇ ਦੌਰ ਦੇ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਅਨਲੌਕ ਦੀ ਪ੍ਰਕਿਰਿਆ ਜਾਰੀ ਹੈ। ਹਾਲਾਂਕਿ, ਮਾਹਰਾਂ ਨੇ ਕੁਝ ਸਮਾਂ ਪਹਿਲਾਂ ਤੀਜੀ ਲਹਿਰ ਬਾਰੇ ਚੇਤਾਵਨੀ ਜਾਰੀ ਕੀਤੀ ਸੀ।
ਡਾ: ਰਣਦੀਪ ਗੁਲੇਰੀਆ ਨੇ ਗੱਲਬਾਤ ਵਿੱਚ ਕਿਹਾ ਕਿ ਹੁਣ ਜਦੋਂ ਅਸੀਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਫਿਰ ਤੋਂ ਕੋਵਿਡ ਸਬੰਧੀ ਵਿਵਹਾਰ ਦੀ ਘਾਟ ਦੇਖੀ ਜਾ ਰਹੀ ਹੈ। ਅਜਿਹਾ ਨਹੀਂ ਲੱਗ ਰਿਹਾ ਕਿ ਅਸੀਂ ਪਹਿਲੀ ਅਤੇ ਦੂਜੀ ਲਹਿਰ ਦੇ ਵਿਚਕਾਰ ਕੀ ਹੋਇਆ, ਇਸ ਤੋਂ ਕੁਝ ਵੀ ਸਿੱਖਿਆ ਹੈ।
ਫਿਰ ਤੋਂ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਲੋਕ ਇਕੱਠੇ ਹੋ ਰਹੇ ਹਨ। ਪਰ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਹੋ ਸਕਦਾ ਹੈ ਜਾਂ ਸ਼ਾਇਦ ਇਸ ਵਿੱਚ ਥੋੜਾ ਹੋਰ ਸਮਾਂ ਲੱਗ ਸਕਦਾ ਹੈ।’ ਉਨ੍ਹਾਂ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕੋਵਿਡ ਨਾਲ ਜੁੜੇ ਵਿਵਹਾਰ ਨੂੰ ਕਿਵੇਂ ਸੰਭਾਲ ਰਹੇ ਹਾਂ ਅਤੇ ਭੀੜ ਤੋਂ ਬਚ ਰਹੇ ਹਾਂ।’
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਨੂੰ ਲੈ ਕੇ ਵੱਡੀ ਸਿਆਸੀ ਹਲਚਲ, 24 ਜੂਨ ਨੂੰ PM ਮੋਦੀ ਨੇ ਬੁਲਾਈ ਬੈਠਕ
ਦੱਸ ਦੇਈਏ ਕਿ ਹਾਲ ਹੀ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਸੀ ਕਿ ਮਹਾਰਾਸ਼ਟਰ ਵਿੱਚ ਸਮੇਂ ਤੋਂ ਪਹਿਲਾਂ ਹੀ ਤੀਜੀ ਲਹਿਰ ਆ ਸਕਦੀ ਹੈ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਗਠਿਤ ਮਾਹਰ ਕਮੇਟੀ ਨੇ ਦਿੱਤੀ ਸੀ । ਮਾਹਰਾਂ ਨੇ ਕਿਹਾ ਸੀ ਕਿ ਰਾਜ ਦੇ ਕਈ ਹਿੱਸਿਆਂ ਵਿੱਚ ਢਿੱਲ ਮਿਲਣ ਦੇ ਬਾਅਦ ਭੀੜ ਵੇਖੀ ਗਈ ਹੈ। ਅਜਿਹੀ ਸਥਿਤੀ ਵਿੱਚ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਤੀਜੀ ਲਹਿਰ ਦੇ ਸਿਖਰ ‘ਤੇ ਰਾਜ ਵਿੱਚ ਅੱਠ ਲੱਖ ਕਿਰਿਆਸ਼ੀਲ ਕੇਸ ਹੋ ਸਕਦੇ ਹਨ।