ਦਿੱਲੀ ਵਿਚ ਮੈਟਰੋ ਤੇ ਰੈਪਿਡ ਰੇਲ ਦੇ ਬਾਅਦ ਆਉਣ ਵਾਲੇ ਕੁਝ ਸਾਲਾਂ ਵਿਚ ਏਅਰ ਟੈਕਸੀ ਦੀ ਸੇਵਾ ਵੀ ਸ਼ੁਰੂ ਹੋ ਜਾਵੇਗੀ। ਇੰਡੀਗੋ ਏਅਰਲਾਈਨ ਦੀ ਮੂਲ ਕੰਪਨੀ ਇੰਟਰਗਲੋਬ ਅਤੇ ਆਰਚਰ ਐਵੀਏਸ਼ਨ ਨੇ ਦੇਸ਼ ਵਿੱਚ ਏਅਰ ਟੈਕਸੀ ਸ਼ੁਰੂ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਭਾਰਤ ਵਿੱਚ ਏਅਰ ਟੈਕਸੀ ਸੇਵਾ 2026 ਤੋਂ ਸ਼ੁਰੂ ਹੋ ਸਕਦੀ ਹੈ। ਇਸ ਤੋਂ ਬਾਅਦ ਤੁਸੀਂ ਸਿਰਫ 2 ਤੋਂ 3 ਹਜ਼ਾਰ ਰੁਪਏ ਖਰਚ ਕੇ ਦਿੱਲੀ ਤੋਂ ਗੁਰੂਗ੍ਰਾਮ ਦਾ ਸਫਰ ਸਿਰਫ 7 ਮਿੰਟਾਂ ‘ਚ ਪੂਰਾ ਕਰ ਸਕੋਗੇ।
ਇਸ ਏਅਰ ਟੈਕਸੀ ਵਿਚ ਪਾਇਲਟ ਸਣੇ 5 ਵਿਅਕਤੀ ਯਾਤਰਾ ਕਰ ਸਕਣਗੇ। ਸ਼ੁਰੂਆਤੀ ਪੜਾਅ ਵਿਚ ਇੰਟਰਗਲੋਬ ਏਵੀਏਸ਼ਨ ਤੇ ਆਰਚਰ ਏਵੀਏਸ਼ਨ ਦੇ ਜੁਆਇੰਟ ਵੈਂਚਰ ਦਾ ਇਰਾਦਾ ਨਵੀਂ ਦਿੱਲੀ ਦੇ ਨਾਲ ਹੀ ਮੁੰਬਈ ਤੇ ਬੇਂਗਲੁਰੂ ਵਿਚ ਵੀ ਆਪਣੀਆਂ ਸੇਵਾਵਾਂ ਦੇਣ ਦਾ ਹੈ।
ਮੌਜੂਦਾ ਸਮੇਂ ਵਿਚ ਦਿੱਲੀ ਦੇ ਕਨਾਟ ਪਲੇਸ ਤੋਂ ਗੁਰੂਗ੍ਰਾਮ ਤੱਕ ਲਗਭਗ 27 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਵਿੱਚ ਲੋਕਾਂ ਨੂੰ ਲਗਭਗ 90 ਮਿੰਟ ਲੱਗਦੇ ਹਨ। ਹਾਲਾਂਕਿ, ਆਰਚਰ ਐਵੀਏਸ਼ਨ ਦਾ ਦਾਅਵਾ ਹੈ ਕਿ ਇਹੀ ਦੂਰੀ ਏਅਰ ਟੈਕਸੀ ਦੁਆਰਾ ਸਿਰਫ 7 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਕਨਾਟ ਪਲੇਸ ਤੋਂ ਗੁਰੂਗ੍ਰਾਮ ਤੱਕ ਦੀ 7 ਮਿੰਟ ਦੀ ਫਲਾਈਟ ਦਾ ਕਿਰਾਇਆ 2 ਤੋਂ 3 ਹਜ਼ਾਰ ਰੁਪਏ ਹੋ ਸਕਦਾ ਹੈ।
ਇਹ ਵੀ ਪੜ੍ਹੋ : ਖਰੜ ‘ਚ ਸਾਫਟਵੇਅਰ ਇੰਜੀਨੀਅਰ ਦਾ ਬੇਰਹਿਮੀ ਨਾਲ ਕਤ/ਲ, ਜਾਂਚ ‘ਚ ਜੁਟੀ ਪੁਲਿਸ
ਆਰਚਰ ਏਵੀਏਸ਼ਨ ਦੇ ਸੰਸਥਾਪਕ ਤੇ ਸੀਈਓ ਏਡਮ ਗੋਲਡਸਟੀਨ ਨੇ ਕਿਹਾ ਕਿ ਯੂਐੱਸ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਦੇ ਨਾਲ ਚਰਚਾ ਚੱਲ ਰਹੀ ਹੈ ਤੇ ਉਨ੍ਹਾਂ ਦੇ ਜਹਾਜ਼ਾਂ ਲਈ ਪ੍ਰਮਾਣੀਕਰਣ ਪ੍ਰਕਿਰਿਆ ਪੂਰੀ ਹੋਣ ਦੇ ਨੇੜੇ ਹੈ। ਇੱਕ ਵਾਰ FAA ਪ੍ਰਮਾਣੀਕਰਣ ਪ੍ਰਾਪਤ ਹੋਣ ਤੋਂ ਬਾਅਦ, ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਤੋਂ ਪ੍ਰਮਾਣੀਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਗੋਲਡਸਟੀਨ ਨੇ 2026 ਤੱਕ 200 ਮਿਡਨਾਈਟ ਏਅਰਕ੍ਰਾਫਟ ਦੇ ਫਲੀਟ ਨਾਲ ਭਾਰਤ ਲਈ ਉਡਾਣਾਂ ਸ਼ੁਰੂ ਕਰਨ ਦਾ ਭਰੋਸਾ ਪ੍ਰਗਟਾਇਆ।
ਵੀਡੀਓ ਲਈ ਕਲਿੱਕ ਕਰੋ -: