Akhilesh yadav asks four questions : ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਸ ਬਾਰੇ ਚਾਰ ਸਵਾਲ ਪੁੱਛੇ ਹਨ। ਅਖਿਲੇਸ਼ ਨੇ ਕੋਰੋਨਾ ਟੀਕੇ ਦੀ ਬਜਾਏ ਐਂਟੀ ਰੈਬੀਜ਼ ਟੀਕਾ ਲਾਉਣ ਦੇ ਮਾਮਲੇ ‘ਤੇ ਵੀ ਸਵਾਲ ਪੁੱਛਿਆ ਹੈ। ਅਖਿਲੇਸ਼ ਨੇ ਟਵੀਟ ਕਰਕੇ ਇਹ ਚਾਰ ਪ੍ਰਸ਼ਨ ਪੁੱਛੇ ਹਨ। ਹਾਲਾਂਕਿ ਉਨ੍ਹਾਂ ਨੇ ਸਿੱਧੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਨਾਮ ਨਹੀਂ ਲਿਆ ਹੈ। ਅਖਿਲੇਸ਼ ਦੇ 4 ਪ੍ਰਸ਼ਨਾਂ ‘ਚ ਪਹਿਲਾਂ ਹੈ ਕੇ, ਸ਼ਾਮਲੀ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਟੀਕੇ ਦੀ ਜਗ੍ਹਾ ਕੁੱਤੇ ਦੇ ਕੱਟਣ ‘ਤੇ ਲਗਾਏ ਜਾਣ ਵਾਲੇ ਟੀਕੇ ਦੀ ਜਾਂਚ ਵਿੱਚ ਕੀ ਪਾਇਆ ਗਿਆ ? ਦੂਜਾ: ਟੀਕੇ ਲੱਗਣ ਤੋਂ ਬਾਅਦ ਵੀ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਕਿਵੇਂ ਹੋਇਆ ? ਤੀਜਾ: ਘੱਟ ਟੈਸਟ ਕਿਉਂ ਅਤੇ ਰਿਪੋਰਟ ਦੇਰ ਨਾਲ ਕਿਉਂ ? ਚੌਥਾ: ਹਸਪਤਾਲ ‘ਚ ਬੈੱਡ ਅਤੇ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀ ਘਾਟ ਕਿਉਂ ਹੈ ?
ਦਰਅਸਲ, ਸ਼ੁੱਕਰਵਾਰ ਨੂੰ, ਤਿੰਨ ਬਜ਼ੁਰਗ ਔਰਤਾਂ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਕੰਧਲਾ ਕਮਿਉਨਿਟੀ ਸਿਹਤ ਕੇਂਦਰ ਵਿਖੇ ਕੋਰੋਨਾ ਟੀਕਾ ਲਗਵਾਉਣ ਲਈ ਗਈਆਂ ਸਨ। ਪਰ ਉਥੇ ਉਨ੍ਹਾਂ ਨੂੰ ਕੋਰੋਨਾ ਟੀਕੇ ਦੀ ਬਜਾਏ ਐਂਟੀ ਰੈਬੀਜ਼ ਨਾਲ ਟੀਕਾ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੱਕ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਮਾਮਲੇ ‘ਤੇ ਸਿਹਤ ਕੇਂਦਰ ਇੰਚਾਰਜ ਡਾ: ਬਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਟੀਕੇ ਦੀ ਬਜਾਏ ਤਿੰਨ ਔਰਤਾਂ ਨੂੰ ਰੈਬੀਜ਼ ਦੇ ਟੀਕੇ ਲਗਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਦੇਖੋ : ਭਾਜਪਾ ‘ਚ ਪਈ ਫੁੱਟ! ਆਪਣੇ ਹੀ ਲੀਡਰਾਂ ਨੂੰ ਕੀਤਾ ਓਪਨ ਚੈਲੰਜ