Akhilesh yadav on petrol price : ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਵੱਧਦੀ ਮਹਿੰਗਾਈ ਦੇ ਕਾਰਨ ਹੁਣ ਵਿਰੋਧੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ। ਐਤਵਾਰ ਨੂੰ ਦੇਸ਼ ‘ਚ ਮਹਿੰਗਾਈ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ 70 ਸਾਲਾਂ ‘ਚ ਨਹੀਂ ਹੋਇਆ, ਭਾਜਪਾ ਨੇ ਉਹ ਇੱਕ ਸਾਲ ‘ਚ ਕਰ ਦਿੱਤਾ। ਅਖਿਲੇਸ਼ ਨੇ ਕਿਹਾ, “ਭਾਜਪਾ ਸਰਕਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵਧੀਆਂ ਹਨ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹਾ ਗੋਰਖਪੁਰ ਨੇੜੇ ਸਰਹੱਦੀ ਇਲਾਕਿਆਂ ਦੇ ਲੋਕ ਤੇਲ ਲੈਣ ਲਈ ਨੇਪਾਲ ਜਾਣ ਲਈ ਮਜਬੂਰ ਹਨ। ਮਹਿੰਗਾਈ ਨੂੰ ਘਟਾਉਣ ਦੇ ਨਾਮ ‘ਤੇ ਵੋਟਾਂ ਲੈਣ ਤੋਂ ਬਾਅਦ ਭਾਜਪਾ ਮਹਿੰਗਾਈ ਦੀ ਅੱਗ ਵਿੱਚ ਕਿਉਂ ਸਾੜ ਰਹੀ ਹੈ ? ਜੋ ਮਹਿੰਗਾਈ 70 ਸਾਲਾਂ ਵਿੱਚ ਵੀ ਨਹੀਂ ਆਈ, ਉਹ ਭਾਜਪਾ ਸਰਕਾਰ ਨੇ ਇੱਕ ਸਾਲ ਵਿੱਚ ਕਰ ਦਿੱਤੀ।”
ਅਖਿਲੇਸ਼ ਯਾਦਵ ਨੇ ਅੱਗੇ ਕਿਹਾ, “ਵਿਕਾਸ ਦੇ ਨਾਂ ‘ਤੇ ਤਬਾਹੀ ਮਚਾਉਣ ਵਾਲਿਆਂ ਨੇ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਅੱਗ ਵਿੱਚ ਸੁੱਟ ਦਿੱਤਾ ਹੈ।” ਹੁਣ ਜਨਤਾ ਭਾਜਪਾ ਨੂੰ ਸਦਾ ਲਈ ਛੁੱਟੀ ਦੇਣ ਲਈ ਤਿਆਰ ਹੈ।” ਅਖਿਲੇਸ਼ ਨੇ ਇਲਜ਼ਾਮ ਲਾਇਆ ਕਿ ਕਾਨਪੁਰ ਵਿੱਚ ਪਖਾਨੇ ਬਣਾਉਣ ਲਈ ਆਪਣੀ ਬਜ਼ੁਰਗ ਮਾਂ ਨੂੰ ਨਾਲ ਲੈ ਸਰਕਾਰੀ ਵਿਭਾਗ ਵਿੱਚ ਘੁੰਮ ਰਿਹਾ ਪੁੱਤ “ਸਵੱਛ ਭਾਰਤ” ਦੇ ਨਾਮ ‘ਤੇ ਭਾਜਪਾ ਸਰਕਾਰ ਵਿੱਚ ਚੱਲ ਰਹੇ ਵੱਡੇ ਭ੍ਰਿਸ਼ਟਾਚਾਰ ਦਾ ਜੀਵਿਤ ਸਬੂਤ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਲੋਕ ਮੌਜੂਦਾ ਭਾਜਪਾ ਸਰਕਾਰ ਤੋਂ ਦੁਖੀ ਹੋ ਗਏ ਹਨ ਅਤੇ ਅਗਲੀਆਂ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ।