akhilesh yadav said: ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦਾ ਦੋਸ਼ੀ ਵਿਕਾਸ ਦੂਬੇ ਸ਼ੁੱਕਰਵਾਰ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਪੁਲਿਸ ਅਨੁਸਾਰ ਜਦੋਂ ਐਸਟੀਐਫ ਉਸਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲੈ ਕੇ ਆ ਰਹੀ ਸੀ ਤਾਂ ਰਸਤੇ ਵਿੱਚ ਗੱਡੀ ਪਲਟ ਗਈ। ਮੌਕਾ ਵੇਖ ਕੇ ਵਿਕਾਸ ਦੂਬੇ ਨੇ ਪੁਲਿਸ ਦੇ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਤੇ ਵਿਕਾਸ ਦੁਬੇ ਵਿਚਕਾਰ ਗੋਲੀਆਂ ਚਲੀਆਂ। ਜਿੱਥੇ ਦੋਸ਼ੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ, ਯੂਪੀ ਦੇ ਸਾਬਕਾ ਸੀਐੱਮ ਅਤੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਕਿ, “ਕਾਰ ਨਹੀਂ ਪਲਟੀ, ਸਰਕਾਰ ਪਲਟਣ ਤੋਂ ਬਚਾਈ ਗਈ ਹੈ।
ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ। ਇਸ ਦੌਰਾਨ ਉਸਨੇ ਕਈ ਵੱਡੇ ਖੁਲਾਸੇ ਕੀਤੇ। ਵਿਕਾਸ ਦੂਬੇ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨਾ ਚਾਹੁੰਦਾ ਸੀ। ਲਾਸ਼ਾਂ ਨੂੰ ਜਲਾਉਣ ਲਈ ਇੱਕ ਜਗ੍ਹਾ ‘ਤੇ ਇਕੱਤਰ ਕੀਤਾ ਗਿਆ ਸੀ ਅਤੇ ਤੇਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਵਿਕਾਸ ਨੇ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਹੋਣ ਦੀ ਗੱਲ ਵੀ ਕਹੀ। ਵਿਕਾਸ ਦੂਬੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਸੀ ਕਿ ਪੁਲਿਸ ਸਵੇਰੇ ਆਵੇਗੀ। ਪਰ ਪੁਲਿਸ ਰਾਤ ਨੂੰ ਹੀ ਛਾਪੇਮਾਰੀ ਲਈ ਆਈ ਸੀ। ਇੱਕ ਡਰ ਸੀ ਕਿ ਪੁਲਿਸ ਐਨਕਾਉਂਟਰ ਕਰੇਗੀ। ਵਿਕਾਸ ਦੂਬੇ ਨੇ ਦੱਸਿਆ ਕਿ ਸੀਓ ਦੇਵੇਂਦਰ ਮਿਸ਼ਰਾ ਨਾਲ ਉਸਦੀ ਬਣਦੀ ਨਹੀਂ ਸੀ, ਉਸ ਨੇ ਕਈ ਵਾਰ ਦੇਵੇਂਦਰ ਮਿਸ਼ਰਾ ਨੂੰ ਦੇਖਣ ਦੀ ਧਮਕੀ ਦਿੱਤੀ ਸੀ। ਵਿਨੈ ਤਿਵਾਰੀ ਨੇ ਕਿਹਾ ਕਿ ਸੀਓ (ਦਵੇਂਦਰ ਮਿਸ਼ਰਾ) ਮੇਰੇ ਵਿਰੁੱਧ ਹੈ। ਸੀਓ ਨੂੰ ਸਾਹਮਣੇ ਵਾਲੇ ਘਰ ‘ਚ ਮਾਰਿਆ ਗਿਆ ਸੀ। ਮੇਰੇ ਸਾਥੀਆਂ ਨੇ ਸੀਓ ਨੂੰ ਮਾਰ ਦਿੱਤਾ ਸੀ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਸਾਥੀਆਂ ਨੂੰ ਵੱਖਰੇ ਤੌਰ ਤੇ ਭੱਜਣ ਲਈ ਕਿਹਾ ਗਿਆ ਸੀ।