Akhilesh yadav slams centre govt : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ ਦੇ ਹੰਕਾਰ ਨੇ ਦਿੱਲੀ ਵਿੱਚ ਬੈਠੇ ਸ਼ਾਸਕਾਂ ਨੂੰ ‘ਅੰਨ੍ਹੇ ਅਤੇ ਬੋਲ਼ੇ’ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਲੱਖਾਂ ਕਿਸਾਨਾਂ ਦੇ ਦੁੱਖ ਦੀ ਕੋਈ ਸਮਝ ਨਹੀਂ ਹੈ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤੱਪਲਾਂ ਦੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ ਕਿ ਅੰਦੋਲਨ ਦੌਰਾਨ 200 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਮੋਦੀ ਸਰਕਾਰ ਅਜੇ ਵੀ ਆਪਣੇ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਰ ਰਹੀ ਹੈ, ਜਿਵੇ ਉਹ ਦੇਸ਼ ਦੀਆਂ ਸਰਹੱਦਾਂ ‘ਤੇ ਖੜੇ ਦੁਸ਼ਮਣ ਹੋਣ। ਉਨ੍ਹਾਂ ਕਿਹਾ, “ਸਰਕਾਰ ਇਸ ਤੱਥ ਤੋਂ ਅਣਜਾਣ ਹੈ ਕਿ ਇਨ੍ਹਾਂ ਨਿਮਰ ਕਿਸਾਨਾਂ ਕੋਲ ਹੰਕਾਰੀ ਸ਼ਾਸਕਾਂ ਨੂੰ ਸੱਤਾ ਦੀ ਕੁਰਸੀ ਤੋਂ ਹਟਾਉਣ ਦੀ ਤਾਕਤ ਹੈ।”
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਸਾਨ ਭਾਈਚਾਰੇ ਨੂੰ ਇਤਿਹਾਸ ਦੀਆਂ ਘਟਨਾਵਾਂ ਨੂੰ ਵੇਖਣ ਅਤੇ ਉਨ੍ਹਾਂ ਤੋਂ ਸਿੱਖਣ ਦੀ ਅਪੀਲ ਕੀਤੀ ਕਿ ਕਿਵੇਂ ਬ੍ਰਿਟਿਸ਼ ਸੰਸਦ ਨੇ ਇੱਕੋ ਕਾਨੂੰਨ ਦੇ ਜ਼ਰੀਏ ਈਸਟ ਇੰਡੀਆ ਕੰਪਨੀ ਨੂੰ ਅੰਨ੍ਹੇ ਅਧਿਕਾਰ ਦਿੱਤੇ ਸਨ ਜਿਸਨੇ ਆਪਣੇ ਫਾਇਦੇ ਲਈ ਭਾਰਤ ਦੀ ਜਾਇਦਾਦ ਨੂੰ ਲੁੱਟਿਆ ਸੀ ਅਤੇ ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਾਅਦ ਹੁਣ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੇ ਜ਼ਖਮਾਂ ‘ਤੇ ਲੂਣ ਭੁੱਕ ਰਹੀ ਹੈ। ਯਾਦਵ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਜ਼ਿਆਦਾ ਸਰਕਾਰ ਕਿਸਾਨਾਂ ਦਾ ਅਪਮਾਨ ਕਰੇਗੀ, ਕਿਸਾਨਾਂ ਦੀ ਦ੍ਰਿੜਤਾ ਓਨੀ ਹੀ ਵੱਧ ਰਹੀ ਹੈ।
ਇਹ ਵੀ ਦੇਖੋ : Delhi Police ਦੀ ਕਰਤੂਤ, 2 ਸਾਲ ਦੀ ਬੱਚੀ ਵੀ ਨਹੀਂ ਬਖਸ਼ੀ, ਕਿਸਾਨੀ ਝੰਡਾ ਲਾਉਣ ਕਰਕੇ ਹਿਰਾਸਤ ‘ਚ ਲਈ