Akhilesh yadav twitter reaction : ਇੱਕ ਪਾਸੇ ਜਿੱਥੇ ਕਿਸਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਟਰੈਕਟਰ ਰੈਲੀ ਦੀਆ ਤਿਆਰੀ ਵਿੱਚ ਜੁਟੇ ਹੋਏ ਹਨ, ਉੱਥੇ ਦੂਜੇ ਪਾਸੇ ਸੱਤਾਧਾਰੀ ਪਾਰਟੀ ਭਾਜਪਾ ‘ਤੇ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਸਪਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸਾਜਿਸ਼ ਰਚ ਰਹੀ ਹੈ। ਯਾਦਵ ਨੇ ਟਵਿੱਟਰ ‘ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਵੀ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਹੈ, ‘ਅੱਜ ਸਾਡੇ ਦੇਸ਼ ਵਿੱਚ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖਤਰੇ ਵਿੱਚ ਹੈ।’
ਸਪਾ ਪ੍ਰਧਾਨ ਨੇ ਸੋਮਵਾਰ ਨੂੰ ਟਵੀਟ ਕੀਤਾ, “ਗਣਤੰਤਰ ਦਿਵਸ ਮੌਕੇ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਰੋਕਣ ਲਈ ਪੰਪਾਂ ‘ਤੇ ਟਰੈਕਟਰਾਂ ਨੂੰ ਡੀਜ਼ਲ ਨਾ ਦੇਣ ਦੀਆਂ ਹਦਾਇਤਾਂ ਦੀ ਖ਼ਬਰ ਮਿਲੀ ਹੈ। ਭਾਜਪਾ ਕਿਸਾਨੀ ਵਿਰੁੱਧ ਘਟੀਆ ਦਰਜ਼ੇ ਦੀ ਸਾਜਿਸ਼ ਰੱਚ ਰਹੀ ਹੈ। ਇਸ ਤੋਂ ਇਲਾਵਾ ਯਾਦਵ ਨੇ ਟਵਿੱਟਰ ‘ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਵੀ ਸਾਂਝਾ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ, “ਸਾਡੇ ਦੇਸ਼ ਵਿੱਚ ਅੱਜ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖ਼ਤਰੇ ਵਿੱਚ ਹਨ, ਇਸ ਲਈ ਇਸ ਗਣਤੰਤਰ ਦਿਵਸ ਤੇ ਸਪਾ ਇੱਕ ਨਵੀਂ ਘੋਸ਼ਣਾ ਲੈ ਕੇ, ਨਵੇਂ ਪ੍ਰਣ ਲੈ ਕੇ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਜਾ ਰਹੀ ਹੈ। ਇੱਕ ਨਵੀਂ ਹਵਾ ਹੈ, ਇੱਕ ਨਵੀਂ ਸਪਾ ਹੈ, ਬਜ਼ੁਰਗਾਂ ਦਾ ਅਸ਼ੀਰਵਾਦ ਹੈ, ਨੌਜਵਾਨਾਂ ਦਾ ਸਮਰਥਨ ਹੈ।”
ਅਖਿਲੇਸ਼ ਯਾਦਵ ਨੇ ਕਿਹਾ, ‘ਆਓ ਨਫ਼ਰਤ ਅਤੇ ਅਵਿਸ਼ਵਾਸ ਦੀ ਜਗ੍ਹਾ ਆਪਸੀ ਪਿਆਰ ਅਤੇ ਆਪਸੀ ਵਿਸ਼ਵਾਸ ਨਾਲ ਸਮਾਜ, ਖੇਤਰ ਅਤੇ ਦੇਸ਼ ਨੂੰ ਮਜ਼ਬੂਤ ਕਰੀਏ।’ ਸਾਬਕਾ ਮੁੱਖ ਮੰਤਰੀ ਨੇ ਇਸ ਪੱਤਰ ਵਿੱਚ ਅੱਗੇ ਲਿਖਿਆ ਹੈ, “ਸਾਡਾ ਪ੍ਰੇਰਣਾ ਵਾਕ ਹੈ “ਵਿਕਾਸ ਸੱਚਾ ਅਤੇ ਕੰਮ ਚੰਗਾ” ਅਤੇ “ਸ਼ਾਂਤੀ ਅਤੇ ਸਦਭਾਵਨਾ” ਸਾਡਾ ਮੂਲਮੰਤਰ ਹੈ। ਉਨ੍ਹਾਂ ਨੇ ਲਿਖਿਆ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਏਕਤਾ ਤੋਂ ਬਿਨਾਂ ਕੋਈ ਸ਼ਾਂਤੀ ਨਹੀਂ ਹੈ ਅਤੇ ਸ਼ਾਂਤੀ ਤੋਂ ਬਿਨਾਂ ਕੋਈ ਵਿਕਾਸ ਨਹੀਂ ਹੈ, ਇਸ ਲਈ ਆਓ ਆਪਾਂ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਅਮਨ-ਚੈਨ ਲਈ ਹਰ ਸੰਭਵ ਕੋਸ਼ਿਸ਼ ਕਰੀਏ।”
ਇਹ ਵੀ ਦੇਖੋ : ਪੰਜਾਬ ਸਿੰਘ ਦੀ ਪੱਗ ਬੰਨੀ ਗਈ ਐ ਬੱਸ ਹੁਣ ਮੋਰਚਾ ਫਤਿਹ ਕਰਨਾ ਹੀ ਬਾਕੀ ਹੈ : ਕਿਸਾਨ ਯੂਨੀਅਨ ਉਗਰਾਹਾਂ