All states to begin dry run: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ 2 ਜਨਵਰੀ ਤੋਂ ਦੇਸ਼ ਦੇ ਹਰ ਰਾਜ ਵਿੱਚ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ ਕੀਤਾ ਜਾਵੇਗਾ। ਸਿਹਤ ਮੰਤਰਾਲੇ ਨੇ ਇਹ ਫੈਸਲਾ ਵੀਰਵਾਰ ਨੂੰ ਇੱਕ ਮੀਟਿੰਗ ਵਿੱਚ ਲਿਆ । ਚਾਰ ਰਾਜਾਂ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦਾ ਡ੍ਰਾਈ ਰਨ ਕਰਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਇਸੇ ਤਰ੍ਹਾਂ ਦੇ ਅਭਿਆਸ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵੈਕਸੀਨ ਦੀ ਵਰਤੋਂ ਲਈ ਮੰਜ਼ੋੜ ਮਿਲਣ ਤੋਂ ਬਾਅਦ ਮੈਗਾ ਡ੍ਰਾਇਵ ਨੂੰ ਆਸਾਨੀ ਨਾਲ ਕੀਤਾ ਜਾ ਸਕੇ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਸਾਰੇ ਰਾਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ । ਅਧਿਕਾਰੀ ਨੇ ਕਿਹਾ, “ਅਸੀਂ ਹਰ ਰਾਜ ਵਿੱਚ ਘੱਟੋ-ਘੱਟ ਦੋ ਸਾਈਟਾਂ ‘ਤੇ ਨਜ਼ਰ ਰੱਖ ਰਹੇ ਹਾਂ, ਜਿੱਥੇ ਕਾਫ਼ੀ ਲਾਭਪਾਤਰੀਆਂ ਨੂੰ ਦਾਖਲ ਕੀਤਾ ਜਾ ਸਕਦਾ ਹੈ।” ਇਸ ਬੈਠਕ ਤੋਂ ਬਾਅਦ ਮੰਤਰਾਲੇ ਨੇ 2 ਜਨਵਰੀ ਤੋਂ ਭਾਰਤ ਵਿੱਚ ਵੈਕਸੀਨ ਦਾ ਡ੍ਰਾਈ ਰਨ ਕੀਤੇ ਜਾਣ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 28 ਅਤੇ 29 ਦਸੰਬਰ ਨੂੰ ਦੇਸ਼ ਦੇ 4 ਰਾਜਾਂ ਵਿੱਚ ਡ੍ਰਾਈ ਰਨ ਕੀਤਾ ਜਾ ਚੁੱਕਿਆ ਹੈ। ਪੰਜਾਬ, ਅਸਾਮ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਡ੍ਰਾਈ ਰਨ ਕੀਤਾ ਗਿਆ ਸੀ । ਇਸ ਦੇ ਚੰਗੇ ਨਤੀਜੇ ਚਾਰੇ ਰਾਜਾਂ ਵਿੱਚ ਪਾਏ ਗਏ, ਜਿਸ ਤੋਂ ਬਾਅਦ ਸਰਕਾਰ ਨੇ ਹੁਣ ਦੇਸ਼ ਭਰ ਵਿੱਚ ਡ੍ਰਾਈ ਰਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਕੀ ਹੁੰਦਾ ਹੈ ਡ੍ਰਾਈ ਰਨ?
ਸਿਹਤ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਡ੍ਰਾਈ ਰਨ ਵਿੱਚ ਰਾਜਾਂ ਨੂੰ ਆਪਣੇ ਦੋ ਸ਼ਹਿਰਾਂ ‘ਤੇ ਨਿਸ਼ਾਨ ਲਗਾਉਣਾ ਹੋਵੇਗਾ । ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਵੈਕਸੀਨ ਪਹੁੰਚਣ, ਹਸਪਤਾਲ ਤੱਕ ਜਾਣ, ਲੋਕਾਂ ਨੂੰ ਬੁਲਾਉਣ, ਫਿਰ ਡੋਜ਼ ਦੇਣ ਦੀ ਪੂਰੀ ਪ੍ਰਕਿਰਿਆ ਦਾ ਪਾਲਣ ਇਸ ਤਰ੍ਹਾਂ ਕੀਤਾ ਜਾਵੇਗਾ, ਜਿਵੇਂ ਟੀਕਾ ਲਗਾਇਆ ਜਾ ਰਿਹਾ ਹੋਵੇ। ਇਸਦੇ ਨਾਲ ਹੀ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਜਿਸ ਕੋਵਿਡ ਮੋਬਾਇਲ ਐਪ ਨੂੰ ਬਣਾਇਆ ਹੈ, ਉਸਦਾ ਵੀ ਟ੍ਰਾਇਲ ਕੀਤਾ ਜਾਵੇਗਾ। ਦੱਸ ਦੇਈਏ ਕਿ ਡ੍ਰਾਈ ਰਨ ਦੌਰਾਨ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਣੀ ਹੁੰਦੀ ਹੈ, ਉਨ੍ਹਾਂ ਨੂੰ SMS ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਅਧਿਕਾਰੀਆਂ ਤੋਂ ਲੈ ਕੇ ਸਿਹਤ ਕਰਮਚਾਰੀ ਟੀਕਾਕਰਨ ‘ਤੇ ਕੰਮ ਕਰਨਗੇ।
ਇਹ ਵੀ ਦੇਖੋ: ਕੇਂਦਰ ਨਾਲ ਹੋਈ ਮੀਟਿੰਗ ਦੇ ਬਾਅਦ ਦਿੱਲੀ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…