Ambani suspected car case: ਉੱਘੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸ਼ੱਕੀ ਕਾਰ ਕਾਰਨ ਦੇਸ਼ ਭਰ ਵਿਚ ਹਲਚਲ ਮਚ ਗਈ। ਹਾਲ ਹੀ ਵਿੱਚ ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਲਈ ਸੀ, ਪਰ ਹੁਣ ਸੰਗਠਨ ਨੇ ਇਸ ਤੋਂ ਇਨਕਾਰ ਕੀਤਾ ਹੈ ਅਤੇ ਇੱਕ ਨਵਾਂ ਖੁਲਾਸਾ ਕੀਤਾ ਹੈ।ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਸ ਨੇ ਮੁਕੇਸ਼ ਅੰਬਾਨੀ ਨੂੰ ਕਦੇ ਧਮਕੀ ਨਹੀਂ ਦਿੱਤੀ ਸੀ। ਸੰਸਥਾ ਨੇ ਕਿਹਾ ਕਿ “ਜੋ ਪੱਤਰ ਉਸ ਦੇ ਨਾਮ ‘ਤੇ ਵਾਇਰਲ ਹੋ ਰਿਹਾ ਹੈ ਉਹ ਜਾਅਲੀ ਹੈ। ਸੰਗਠਨ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਨਰਿੰਦਰ ਮੋਦੀ ਨਾਲ ਹੈ, ਅੰਬਾਨੀ ਨਾਲ ਨਹੀਂ। ਭਾਰਤੀ ਮੀਡੀਆ ਇਹ ਖ਼ਬਰਾਂ ਚਲਾ ਰਿਹਾ ਹੈ ਕਿ ਜੈਸ਼-ਉਲ-ਹਿੰਦ ਨੇ ਮੁਕੇਸ਼ ਅੰਬਾਨੀ ਦੇ ਘਰ ਵਿਚ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਲਈ ਹੈ।”
ਸੰਗਠਨ ਨੇ ਅੱਗੇ ਕਿਹਾ ਕਿ “ਪਰ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੀ ਸੰਸਥਾ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।” ਦੱਸ ਦੇਈਏ ਕਿ 25 ਫਰਵਰੀ ਨੂੰ ਵਿਸਫੋਟਕਾਂ ਨਾਲ ਭਰੀ ਇਕ ਕਾਰ ਸ਼ੱਕੀ ਤੌਰ ‘ਤੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਖੜੀ ਮਿਲੀ ਸੀ।ਸ਼ੱਕੀ ਕਾਰ ਦਿਖਣ ਤੋਂ ਬਾਅਦ ਅੰਬਾਨੀ ਦੇ ਘਰ ਦੇ ਸੁਰੱਖਿਆ ਕਰਮੀਆਂ ਦੁਆਰਾ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸੂਤਰਾਂ ਅਨੁਸਾਰ ਇਸ ਸ਼ੱਕੀ ਵਾਹਨ ਤੋਂ ਇਕ ਪੱਤਰ ਵੀ ਮਿਲਿਆ ਸੀ। ਸੂਤਰਾਂ ਨੇ ਕਿਹਾ ਸੀ ਕਿ ਪੱਤਰ ਵਿਚ ਲਿਖਿਆ ਗਿਆ ਹੈ, “ਇਹ ਤਾਂ ਸਿਰਫ ਇਕ ਟ੍ਰੇਲਰ ਹੈ।” ਨੀਤਾ ਭਾਬੀ, ਮੁਕੇਸ਼ ਭਈਆ, ਇਹ ਸਿਰਫ ਇਕ ਝਲਕ ਹੈ। ਅਗਲੀ ਵਾਰ ਸਮਾਨ ਪੂਰਾ ਹੋ ਕੇ ਤੁਹਾਡੇ ਕੋਲ ਆਵੇਗਾ ਬਾਕੀ ਪੂਰਾ ਪ੍ਰਬੰਧ ਹੋ ਗਿਆ ਹੈ।”
ਇਹ ਵੀ ਦੇਖੋ: ਐਤਕੀ ਦਿੱਲੀ ਮੋਰਚੇ ਦੀ ਸਟੇਜ਼ ਤੋਂ ਵੇਖੋ ਸਿਰੇ ਦੀਆਂ ਗੱਲਾਂ ਕਰ ਗਿਆ ‘Kanwar Grewal’ LIVE !