Ambulance driver charged: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਸ ਵਿਚਾਲੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਪੀੜਤ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਚਾਲਕ ਦੇ ਰਿਸ਼ਤੇਦਾਰਾਂ ਨੇ 42 ਹਜ਼ਾਰ ਰੁਪਏ ਵਸੂਲ ਕੀਤੇ । ਮਜਬੂਰੀ ਸੀ, ਆਖਰਕਾਰ ਪਰਿਵਾਰਿਕ ਮੈਂਬਰ ਕੀ ਕਰ ਸਕਦੇ ਸੀ। ਸਿਰਫ 25 ਕਿਲੋਮੀਟਰ ਦੀ ਦੂਰੀ ਤੱਕ ਇੰਨੀ ਵੱਡੀ ਰਕਮ ਤਾਂ ਦੇ ਦਿੱਤੀ, ਪਰ ਬਾਅਦ ਵਿੱਚ ਪੁਲਿਸ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ । ਐਂਬੂਲੈਂਸ ਚਾਲਕ ਦੀ ਇਸ ਹਰਕਤ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਨੰਬਰ ਟਰੇਸ ਕਰਦੇ ਹੋਏ ਚਾਲਕ ਨੂੰ ਫੜ ਲਿਆ । ਜਦੋਂ ਡਰਾਈਵਰ ਫੜਿਆ ਗਿਆ ਤਾਂ ਉਸਨੇ ਆਪਣੀ ਗਲਤੀ ਮੰਨ ਲਈ ਅਤੇ ਉਸਨੂੰ ਜਾਇਜ਼ ਪੈਸੇ ਕਟਵਾਉਂਦੇ ਹੋਏ ਬਾਕੀ ਪੈਸੇ ਵਾਪਸ ਕਰਨ ਲਈ ਕਿਹਾ ਗਿਆ ।
ਦਰਅਸਲ, ਅਸਿਤ ਦੀ ਸਿਹਤ ਸੋਮਵਾਰ ਨੂੰ ਅਚਾਨਕ ਖਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਪਿਆ । ਇਸ ਦੌਰਾਨ ਵਿਸ਼ਨੂੰ ਨੇ ਇੱਕ ਐਂਬੂਲੈਂਸ ਨੰਬਰ ‘ਤੇ ਕਾਲ ਕੀਤੀ। ਥੋੜ੍ਹੇ ਸਮੇਂ ਬਾਅਦ ਇੱਕ ਨਿੱਜੀ ਐਂਬੂਲੈਂਸ ਉਨ੍ਹਾਂ ਦੇ ਘਰ ਆ ਗਈ। ਇਸ ਐਂਬੂਲੈਂਸ ਵਿੱਚ ਮਰੀਜ਼ ਨੂੰ ਲੈ ਕੇ ਗ੍ਰੇਟਰ ਨੋਇਡਾ ਦੇ ਸ਼ਾਰਦਾ ਹਸਪਤਾਲ ਪਹੁੰਚੇ, ਪਰ ਕੋਈ ਖਾਲੀ ਬੈੱਡ ਨਹੀਂ ਸੀ। ਜਿਸ ਤੋਂ ਹੋਰ ਹਸਪਤਾਲਾਂ ਵਿੱਚ ਜਾ ਕੇ ਵੀ ਬੈੱਡ ਦਾ ਪਤਾ ਕੀਤਾ ਗਿਆ।
ਇਸ ਤਰ੍ਹਾਂ ਹਸਪਤਾਲਾਂ ਦੇ ਚੱਕਰ ਕੱਢਦਿਆਂ ਐਂਬੂਲੈਂਸਾਂ ਨੂੰ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ । ਆਖਰਕਾਰ ਹਸਪਤਾਲ ਪਹੁੰਚਣ ਤੋਂ ਬਾਅਦ ਐਂਬੂਲੈਂਸ ਚਾਲਕ ਨੇ ਵਿਸ਼ਨੂੰ ਤੋਂ 44 ਹਜ਼ਾਰ ਰੁਪਏ ਦੀ ਮੰਗ ਕੀਤੀ । ਵਿਸ਼ਨੂੰ ਨੇ ਇੰਨੇ ਪੈਸੇ ‘ਤੇ ਇਤਰਾਜ਼ ਜਤਾਇਆ ਤਾਂ ਡਰਾਈਵਰ ਮੰਨਣ ਲਈ ਤਿਆਰ ਨਹੀਂ ਹੋਇਆ, ਜਿਸ ਕਾਰਨ ਵਿਸ਼ਨੂੰ ਨੇ 40 ਹਜ਼ਾਰ ਪੇਟੀਐਮ ਰਾਹੀਂ ਅਤੇ ਦੋ ਹਜ਼ਾਰ ਰੁਪਏ ਨਕਦ ਦਿੱਤੇ । ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਵਿਸ਼ਨੂੰ ਨੇ ਨੋਇਡਾ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ । ਨੋਇਡਾ ਪੁਲਿਸ ਨੇ ਗੱਡੀ ਦਾ ਨੰਬਰ ਟਰੇਸ ਕੀਤਾ ਅਤੇ ਐਂਬੂਲੈਂਸ ਦਾ ਪਤਾ ਲਗਾਇਆ । ਪੁਲਿਸ ਦੀ ਸਖਤੀ ਤੋਂ ਬਾਅਦ ਐਂਬੂਲੈਂਸ ਚਾਲਕ ਨੇ ਪੈਸੇ ਨੂੰ ਜਾਇਜ਼ ਠਹਿਰਾਉਂਦਿਆਂ ਬਾਕੀ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੈ । ਐਂਬੂਲੈਂਸ ਚਾਲਕ ਨੇ ਵੀ ਪੁਲਿਸ ਸਾਹਮਣੇ ਆਪਣੀ ਗਲਤੀ ਵੀ ਮੰਨ ਲਈ ਹੈ।