Amit Shah arrives Hyderabad: ਹੈਦਰਾਬਾਦ ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਆਪਣੇ ਬਹੁਤ ਸਾਰੇ ਦਿੱਗਜ ਨੇਤਾਵਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ । ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸਮੇਤ ਪਾਰਟੀ ਦੇ ਕਈ ਨੇਤਾ ਹੈਦਰਾਬਾਦ ਦਾ ਦੌਰਾ ਕਰ ਚੁੱਕੇ ਹਨ । ਹੁਣ ਅਮਿਤ ਸ਼ਾਹ ਹੈਦਰਾਬਾਦ ਪਹੁੰਚੇ ਹਨ। ਉਹ ਸਿਕੰਦਰਬਾਦ ਵਿੱਚ ਇੱਕ ਰੋਡ ਸ਼ੋਅ ਕਰਨਗੇ । ਇਸ ਤੋਂ ਪਹਿਲਾਂ ਉਹ ਭਾਗਲਕਸ਼ਮੀ ਮੰਦਿਰ ਵਿੱਚ ਜਾ ਕੇ ਪ੍ਰਾਰਥਨਾ ਕੀਤੀ। ਜਿਸ ਤੋਂ ਬਾਅਦ ਅਮਿਤ ਸ਼ਾਹ ਮੀਡੀਆ ਨੂੰ ਸੰਬੋਧਿਤ ਕਰਨਗੇ। ਹੈਦਰਾਬਾਦ ਵਿੱਚ ਨਾਮਪੱਲੀ ਸਥਿਤ ਭਾਜਪਾ ਦੇ ਰਾਜ ਦਫ਼ਤਰ ਵਿੱਚ 3 ਵਜੇ ਉਹ ਡਾ. ਸ਼ਯਾਮਪ੍ਰਸਾਦ ਮੁਖਰਜੀ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਨਗੇ।
ਦਰਅਸਲ, ਹੈਦਰਾਬਾਦ ਨਿਗਮ ਚੋਣ ਫਿਲਹਾਲ ਰਾਸ਼ਟਰੀ ਰਾਜਨੀਤੀ ਦਾ ਕੇਂਦਰ ਬਣ ਗਈ ਹੈ। ਇਸ ‘ਤੇ ਦੇਸ਼ ਭਰ ਦੀਆਂ ਨਜ਼ਰਾਂ ਹਨ। ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਨੂੰ ਵੀ 2023 ਤੇਲੰਗਾਨਾ ਵਿਧਾਨ ਸਭਾ ਚੋਣ ਦਾ ਲਿਟਮਸ ਟੈਸਟ ਮੰਨਿਆ ਜਾ ਰਿਹਾ ਹੈ । ਇਸ ਲਈ, ਭਾਜਪਾ ਇਸ ਚੋਣ ਨੂੰ ਹੈਦਰਾਬਾਦ ਵਿੱਚ ਆਪਣੀ ਮੌਜੂਦਗੀ ਸਥਾਪਤ ਕਰਨ ਅਤੇ ਤੇਲੰਗਾਨਾ ਵਿੱਚ ਰਾਜਨੀਤਿਕ ਅਧਾਰ ਵਧਾਉਣ ਦੇ ਇੱਕ ਮੌਕੇ ਵਜੋਂ ਵੇਖ ਰਹੀ ਹੈ।
ਦੱਸ ਦੇਈਏ ਕਿ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇਸ਼ ਦੇ ਸਭ ਤੋਂ ਵੱਡੇ ਨਗਰ ਨੁਗਮਾਂ ਵਿੱਚੋਂ ਇੱਕ ਹੈ। ਇਹ ਨਗਰ ਨਿਗਮ ਚਾਰ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਹੈਦਰਾਬਾਦ, ਰੰਗਰੇਡੀ, ਮੇਡਚਲ-ਮਲਕਜਗਿਰੀ ਅਤੇ ਸੰਗਰੇਡੀ ਸ਼ਾਮਿਲ ਹਨ। ਇਸ ਪੂਰੇ ਖੇਤਰ ਵਿੱਚ 24 ਵਿਧਾਨ ਸਭਾ ਹਲਕੇ ਹਨ ਅਤੇ ਤੇਲੰਗਾਨਾ ਵਿੱਚ 5 ਲੋਕ ਸਭਾ ਸੀਟਾਂ ਹਨ।