Amit shah in jhargram : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਚੋਣ ਪ੍ਰਚਾਰ ਵੀ ਪੂਰਾ ਸਿਖਰਾਂ ‘ਤੇ ਹੈ। ਹਰ ਪਾਰਟੀ ਵਲੋਂ ਇੱਕ ਦੂਜੇ ‘ਤੇ ਵਾਰ-ਪਲਟਵਾਰ ਕੀਤੇ ਜਾ ਰਹੇ ਹਨ। ਇਸ ਦੌਰਾਨ ਅੱਜ ਪੱਛਮੀ ਬੰਗਾਲ ਦੇ ਝਾੜਗ੍ਰਾਮ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੀਦੀ ਹੈ, ਮਲੇਰੀਆ ਅਤੇ ਡੇਂਗੂ ਨਹੀਂ ਜਾਵੇਗਾ, ਦੀਦੀ ਦੀ ਮਲੇਰੀਆ ਅਤੇ ਡੇਂਗੂ ਨਾਲ ਦੋਸਤੀ ਹੈ। ਤੁਸੀ ਦੀਦੀ ਨੂੰ ਹਟਾ ਦਿਓ, ਕਮਲ ਦੇ ਫੁੱਲ ਦੀ ਸਰਕਾਰ ਡੇਢ ਸਾਲ ਦੇ ਅੰਦਰ-ਅੰਦਰ ਮਲੇਰੀਏ ਦਾ ਖਾਤਮਾ ਕਰ ਦੇਵੇਗੀ।
ਅਰੇ ਦੀਦੀ, ਤੁਸੀਂ ਸਾਨੂੰ ਕੀ ਡਰਾਉਂਦੇ ਹੋ, ਕੀ ਖੇਲਾ ਹੋਬੇ ਤੋਂ ਅਸੀਂ ਡਰ ਜਾਵਾਗੇ। ਦੀਦੀ ਤੁਸੀਂ ਨਹੀਂ ਜਾਣਦੇ, ਬੰਗਾਲ ਦਾ ਛੋਟਾ ਬੱਚਾ ਵੀ ਫੁੱਟਬਾਲ ਖੇਡਦਾ ਹੈ, ਕੋਈ ਤੁਹਾਡੇ ‘ਖੇਲਾ ਹੋਬੇ’ ਤੋਂ ਨਹੀਂ ਡਰਦਾ। ਉਨ੍ਹਾਂ ਕਿਹਾ ਕੇ ਛੋਟੇ, ਦਰਮਿਆਨੇ ਅਤੇ ਬੇਜ਼ਮੀਨੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਭਾਜਪਾ ਸਰਕਾਰ ਚੁੱਕੇਗੀ। ਜੰਗਲਮਹਿਲ, ਝਾੜਗ੍ਰਾਮ ਅਤੇ ਗਰੀਬ ਇਲਾਕਿਆਂ ਵਿੱਚ, ਭਾਜਪਾ ਸਰਕਾਰ ਵੀ 5 ਰੁਪਏ ਵਿੱਚ ਵਧੀਆ ਖਾਣਾ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰੇਗੀ।