ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਕਰਨਾਲ ਪਹੁੰਚਣਗੇ। ਇੱਥੇ ਉਹ 3 ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਸ ਵਿੱਚ ਪਹਿਲਾ ਪ੍ਰੋਗਰਾਮ ਮਧੂਬਨ ਅਕੈਡਮੀ ਵਿੱਚ ਹੋਵੇਗਾ। ਜਦਕਿ ਦੂਜਾ ਪ੍ਰੋਗਰਾਮ ਮਧੂਬਨ ਨੇੜੇ ਗਾਲਾ ਰੈਸਟੋਰੈਂਟ ਐਡਵੈਂਚਰ ਅਤੇ ਤੀਜਾ ਪ੍ਰੋਗਰਾਮ ਹੈਫੇਡ ਐਗਰੋ ਮਾਲ ਵਿਖੇ ਹੋਣਾ ਹੈ। ਅੱਜ ਅਮਿਤ ਸ਼ਾਹ ਸੂਬੇ ਦੀ ਜਨਤਾ ਨੂੰ ਵੱਡੇ ਤੋਹਫੇ ਦੇਣਗੇ।
ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਮਧੂਬਨ ਦੇ ਵਛੇਰ ਸਟੇਡੀਅਮ ਵਿਚ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਅਮਿਤ ਸ਼ਾਹ ਜੀ.ਟੀ ਰੋਡ ‘ਤੇ ਮਧੂਬਨ ਨੇੜੇ ਗਾਲਾ ਰੈਸਟੋਰੈਂਟ ਵੈਂਚਰ ‘ਚ ਆਯੋਜਿਤ ਪ੍ਰੋਗਰਾਮ ‘ਚ ਦੁਪਹਿਰ 1:30 ਵਜੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਹਰਿਆਣਾ ਸਹਿਕਾਰੀ ਐਕਸਪੋਰਟ ਹਾਊਸ (ਐਗਰੋ ਮਾਲ) ‘ਚ ਦੁਪਹਿਰ 2:35 ਵਜੇ ਆਯੋਜਿਤ ਪ੍ਰੋਗਰਾਮ ‘ਚ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਸਹਿਕਾਰਤਾ ਨਾਲ ਜੁੜੇ ਪਤਵੰਤਿਆਂ ਨੂੰ ਸੰਬੋਧਨ ਕਰਨਗੇ। ਹਰਿਆਣਾ ਸਰਕਾਰ ਨੇ ਐਗਰੋ ਮਾਲ ਨੂੰ ਹੈਫੇਡ ਨੂੰ ਸੌਂਪ ਦਿੱਤਾ ਹੈ ਅਤੇ ਹੁਣ ਇਸ ਨੂੰ ਐਗਰੋ ਮਾਲ ਹਰਿਆਣਾ ਕੋਆਪਰੇਟਿਵ ਐਕਸਪੋਰਟ ਹਾਊਸ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਨਿਰਯਾਤ ਘਰ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਚੌਲਾਂ ਦੇ ਕਾਰੋਬਾਰ ਅਤੇ ਹੋਰ ਕਿਸਮ ਦੇ ਅਨਾਜ ਦੀ ਬਰਾਮਦ ਨਾਲ ਸਬੰਧਤ ਦਫ਼ਤਰ ਅਤੇ ਅਦਾਰੇ ਚਾਲੂ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਕੇਂਦਰੀ ਮੰਤਰੀ ਅਮਿਤ ਸ਼ਾਹ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ‘ਚ ਸਾਂਝੀ ਡੇਅਰੀ ਦਾ ਉਦਘਾਟਨ, ਈਥਾਨੌਲ ਪਲਾਂਟ ਸ਼ੂਗਰ ਮਿੱਲ ਪਾਣੀਪਤ ਦਾ ਨੀਂਹ ਪੱਥਰ, ਮਿਲਕ ਪਲਾਂਟ ਰੇਵਾੜੀ ਦਾ ਨੀਂਹ ਪੱਥਰ, ਇੰਟਰਨੈੱਟ ਰੇਡੀਓ-ਸਹਿਕਾਰੀ ਵਾਣੀ ਐਪ ਦਾ ਉਦਘਾਟਨ ਅਤੇ ਐੱਨ.ਸੀ.ਡੀ.ਸੀ. ਹਰਿਆਣਾ ਵੱਲੋਂ 10 ਹਜ਼ਾਰ ਕਰੋੜ ਰੁਪਏ ਦਾ ਸਵੀਕ੍ਰਿਤੀ ਪੱਤਰ ਪੇਸ਼ ਕੀਤਾ ਜਾਵੇਗਾ। ਹਰਿਆਣਾ ਪੁਲੀਸ ਕੇਂਦਰੀ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਵਿੱਚ ਲੱਗੀ ਹੋਈ ਹੈ। ਮਧੂਬਨ ਅਕੈਡਮੀ ਤੋਂ ਕਰਨਾਲ ਐਗਰੋ ਮਾਲ ਤੱਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਖੁਦ ਕਰਨਾਲ ਵਿੱਚ ਐਗਰੋ ਮਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।