Amit shah rally cancelled : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਝਾੜਗ੍ਰਾਮ ਰੈਲੀ ਨੂੰ ਰੱਦ ਕਰਨ ‘ਤੇ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਸੋਮਵਾਰ ਨੂੰ ਤੰਜ ਕਸਦਿਆਂ ਕਿਹਾ ਕਿ ਸੀਨੀਅਰ ਭਾਜਪਾ ਨੇਤਾ ਦੀ ਰੈਲੀ ਤੋਂ ਵੱਧ ਲੋਕ ‘ਜੇਸੀਬੀ ਨਾਲ ਹੁੰਦੀ ਖੁਦਾਈ’ ਦੇਖਣ ਜਾਂ ਕਿਸੇ ਦੁਕਾਨ ‘ਤੇ ਚਾਹ ਦੀ ਚੁਸਕੀ ਲੈਣ ਲਈ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਨੂੰ ‘ਸੋਨਾਰ ਬੰਗਲਾ’ ਬਣਾਉਣ ਦਾ ਆਪਣਾ ਵਾਅਦਾ ਕਿਵੇਂ ਪੂਰਾ ਕਰ ਸਕਦੀ ਹੈ, ਜਦੋਂ ਉਸ ਦੇ ਸ਼ਾਸਿਤ ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਗੁਜਰਾਤ ਜਾਂ ਅਸਾਮ ਸੁਨਹਿਰੀ ਰਾਜ ਵਿੱਚ ਨਹੀਂ ਬਦਲ ਸਕੇ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਨੇ ਮਖੌਲ ਕੀਤਾ ਕਿ ਕੀ ਗਾਂ ਦੇ ਦੁੱਧ ਤੋਂ ਸੋਨਾ ਕੱਢ ਕੇ ਭਾਜਪਾ ‘ਸੋਨਾਰ ਬੰਗਲਾ’ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਅਭਿਸ਼ੇਕ ਨੇ ਕਿਹਾ, “ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਨੁਸੂਚਿਤ ਝਾੜਗ੍ਰਾਮ ਰੈਲੀ ਕੁੱਝ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ। ਰੈਲੀ ਦੀਆਂ ਕੁੱਝ ਤਸਵੀਰਾਂ ਮੈਨੂੰ ਮਿਲੀਆਂ ਨੇ ਜਿਨ੍ਹਾਂ ਵਿੱਚ ਬਹੁਤ ਘੱਟ ਲੋਕ ਦਿਖਾਈ ਦੇ ਰਹੇ ਹਨ। ਭਾਜਪਾ ਨੇਤਾ ਦੀ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਵੱਧ, ਲੋਕ ਮਿੱਟੀ ਪੱਟ ਰਹੀ ਜੇਸੀਬੀ ਨੂੰ ਦੇਖਣ ਜਾਂ ਇੱਕ ਪਿੰਡ ਦੀ ਇੱਕ ਦੁਕਾਨ ਤੇ ਚਾਹ ਦੇ ਕੱਪ ਦੀ ਚੁਸਕੀ ਲੈਣ ਲਈ ਇਕੱਠੇ ਹੋ ਜਾਂਦੇ ਹਨ। ਸ਼ਾਹ ਅੱਜ ਝਾੜਗ੍ਰਾਮ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ, ਪਰ ਉਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਇੱਕ ਸੰਖੇਪ ਭਾਸ਼ਣ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਹੋਣ ਕਾਰਨ ਉਹ ਰੈਲੀ ਵਿੱਚ ਸ਼ਾਮਿਲ ਨਹੀਂ ਹੋ ਸਕੇ।
ਇਹ ਵੀ ਦੇਖੋ : ਸੰਸਦ ਚ Ravneet Bittu ਨਾਲ ਭਿੜੇ Anurag Thakur , ਛਿੜੀ ਤਿੱਖੀ ਸ਼ਬਦੀ ਜੰਗ