Amit Shah says: ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਡਿਪਟੀ ਮਨੀਸ਼ ਸਿਸੋਦੀਆ ਦੇ ਬਿਆਨ ਕਾਰਨ ਰਾਜਧਾਨੀ ਵਿੱਚ ਕੋਰੋਨਾ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ। ਅਸੀਂ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਹਾਂ। ਦਿੱਲੀ ਸਰਕਾਰ ਵੱਲੋਂ 31 ਜੁਲਾਈ ਤੱਕ 5.50 ਲੱਖ ਕੇਸਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਅਜਿਹਾ ਦਿੱਲੀ ਵਿੱਚ ਨਹੀਂ ਹੋਵੇਗਾ । ਕੋਰੋਨਾ ਦੇ ਇੰਨੇ ਸਾਰੇ ਮਾਮਲੇ ਦਿੱਲੀ ਵਿੱਚ ਨਹੀਂ ਹੋਣਗੇ।
ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਟੈਸਟ ਚਾਰ ਗੁਣਾ ਤੱਕ ਵਧਾ ਦਿੱਤੇ ਗਏ ਹਨ । ਦਿੱਲੀ ਵਿੱਚ ਹਰ ਰੋਜ਼ 16 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਕੋਈ ਕਮਿਊਨਿਟੀ ਸਪਰੈੱਡ ਨਹੀਂ ਹੈ। ਕੋਰੋਨਾ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਬੇਲੋੜਾ ਵਧਾਵਾ ਦਿੱਤਾ ਜਾ ਰਿਹਾ ਹੈ।
ਅਮਿਤ ਸ਼ਾਹ ਨੇ ਦੱਸਿਆ ਕਿ 14 ਨੂੰ ਤਾਲਮੇਲ ਮੀਟਿੰਗ ਕੀਤੀ ਗਈ ਸੀ । ਦਿੱਲੀ ਸਰਕਾਰ, ਐੱਮਸੀਡੀ ਅਤੇ ਭਾਰਤ ਸਰਕਾਰ ਵਿਚਾਲੇ ਤਾਲਮੇਲ ਲਈ ਇਹ ਬੈਠਕ ਜ਼ਰੂਰੀ ਸੀ। ਭਾਰਤ ਸਰਕਾਰ ਇਸ ਵਿੱਚ ਬਹੁਤ ਮਦਦ ਕਰ ਸਕਦੀ ਹੈ। ਬਹੁਤ ਸਾਰੇ ਮਾਹਰਾਂ ਦੀ ਮਦਦ ਲਈ ਜਾ ਸਕਦੀ ਹੈ। ਇਸ ਲਈ ਅਸੀਂ ਕੋਰੋਨਾ ਵਿਰੁੱਧ ਵਿਆਪਕ ਮੁਹਿੰਮ ਲਈ ਇਹ ਬੈਠਕ ਕੀਤੀ।
ਇਸ ਤੋਂ ਅੱਗੇ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਦੇ ਡਿਪਟੀ ਸੀਐਮ ਦਾ 5.5 ਲੱਖ ਕੋਰੋਨਾ ਕੇਸ ਬਾਰੇ ਬਿਆਨ ਸੀ ਉਹ ਸਥਿਤੀ ਹੁਣ ਦਿੱਲੀ ਵਿੱਚ ਨਹੀਂ ਆਵੇਗੀ। ਦਿੱਲੀ ਵਿੱਚ 30 ਜੂਨ ਤੱਕ ਕੰਟੇਨਮੈਂਟ ਜ਼ੋਨ ਦੇ ਹਰ ਘਰ ਦਾ ਸਰਵੇ ਕੀਤਾ ਜਾਵੇਗਾ । ਜਿਸ ਤੋਂ ਬਾਅਦ ਦਿੱਲੀ ਵਿੱਚ ਘਰ-ਘਰ ਸਰਵੇ ਕੀਤਾ ਜਾਵੇਗਾ ।