Amit Shah slams Gupkar unholy: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਗੁਪਕਾਰ ਧੜੇ ਨੂੰ ਗੁਪਕਾਰ ਗੈਂਗ ਕਰਾਰ ਦਿੱਤਾ ਹੈ। ਅਮਿਤ ਸ਼ਾਹ ਨੇ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕਰਦਿਆਂ ਪੁੱਛਿਆ ਹੈ ਕਿ ਇਹ ਗੈਂਗ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਦੀ ਦਖਲ ਚਾਹੁੰਦਾ ਹੈ, ਸਾਡੇ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਨਾ ਚਾਹੁੰਦਾ ਹੈ? ਕੀ ਸੋਨੀਆ ਅਤੇ ਰਾਹੁਲ ਗਾਂਧੀ ਇਸ ਦਾ ਸਮਰਥਨ ਕਰਦੇ ਹਨ? ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਗੁਪਕਾਰ ਧੜੇ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਲੋਕਾਂ ਨੂੰ ਦੇਸ਼ ਦੇ ਮੂਡ ਦੇ ਨਾਲ ਚੱਲਣ, ਨਹੀਂ ਤਾਂ ਉਹ ਖਤਮ ਹੋ ਜਾਣਗੇ।
ਇਸ ਸਬੰਧੀ ਅਮਿਤ ਸ਼ਾਹ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਅਤੇ ਗੁਪਕਾਰ ਧੜੇ ਦੇ ਨੇਤਾਵਾਂ ਅਤੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ । ਅਮਿਤ ਸ਼ਾਹ ਨੇ ਕਿਹਾ, “ਗੁਪਕਾਰ ਗੈਂਗ ਗਲੋਬਲ ਹੋ ਰਿਹਾ ਹੈ, ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਦਖਲਅੰਦਾਜ਼ੀ ਕਰਨ, ਗੁਪਕਾਰ ਗੈਂਗ ਭਾਰਤ ਦੇ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦਾ ਹੈ, ਕੀ ਸੋਨੀਆ ਜੀ ਅਤੇ ਰਾਹੁਲ ਜੀ ਗੁਪਕਾਰ ਗੈਂਗ ਦੇ ਅਜਿਹੇ ਕਦਮਾਂ ਦਾ ਸਵਾਗਤ ਕਰਦੇ ਹਨ? ਉਨ੍ਹਾਂ ਨੂੰ ਆਪਣਾ ਪੱਖ ਪੂਰੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ।”
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਅਤੇ ਗੁਪਕਾਰ ਗੈਂਗ ਜੰਮੂ-ਕਸ਼ਮੀਰ ਨੂੰ ਅੱਤਵਾਦ ਅਤੇ ਅਰਥਵਿਵਸਥਾ ਦੇ ਦੌਰ ਵਿੱਚ ਲਿਜਾਣਾ ਚਾਹੁੰਦੇ ਹਨ, ਇਹ ਲੋਕ ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਦੇ ਹੱਕ ਖੋਹਣਾ ਚਾਹੁੰਦੇ ਹਨ, ਜੋ ਅਸੀਂ ਇਨ੍ਹਾਂ ਲੋਕਾਂ ਨੂੰ ਧਾਰਾ 370 ਹਟਾ ਕੇ ਦਿੱਤੇ ਹਨ । ਅਮਿਤ ਸ਼ਾਹ ਨੇ ਕਿਹਾ ਕਿ ਇਸ ਲਈ ਇਨ੍ਹਾਂ ਨੂੰ ਲੋਕਾਂ ਵੱਲੋਂ ਹਰ ਥਾਂ ਰੱਦ ਕੀਤਾ ਜਾ ਰਿਹਾ ਹੈ।
ਇਸ ਤੋਂ ਅੱਗੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਹਮੇਸ਼ਾਂ ਅਟੁੱਟ ਅੰਗ ਰਹੇਗਾ । ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਲੋਕ ਆਪਣੇ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਕਿਸੇ ਵੀ ਅਪਵਿੱਤਰ ਗਲੋਬਲ ਗਠਜੋੜ ਨੂੰ ਸਵੀਕਾਰ ਨਹੀਂ ਕਰਨਗੇ । ਗੁਪਕਾਰ ਗੈਂਗ ਨੂੰ ਜਾਂ ਤਾਂ ਰਾਸ਼ਟਰੀ ਮੂਡ ਨਾਲ ਚੱਲਣਾ ਚਾਹੀਦਾ ਹੈ ਜਾਂ ਉਹ ਖਤਮ ਹੋ ਜਾਣਗੇ।
ਦੱਸ ਦੇਈਏ ਕਿ ਗੁਪਕਾਰ ਘੋਸ਼ਣਾ 4 ਅਗਸਤ, 2019 ਨੂੰ ਗੁਪਕਰ ਵਿਖੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਦੀ ਰਿਹਾਇਸ਼ ‘ਤੇ ਹੋਈ ਸਰਬ ਪਾਰਟੀ ਬੈਠਕ ਤੋਂ ਬਾਅਦ ਜਾਰੀ ਕੀਤਾ ਗਿਆ ਪ੍ਰਸਤਾਵ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਰਟੀਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਉਹ ਜੰਮੂ-ਕਸ਼ਮੀਰ ਦੀ ਪਛਾਣ, ਖੁਦਮੁਖਤਿਆਰੀ ਅਤੇ ਵਿਸ਼ੇਸ਼ ਰੁਤਬੇ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਨਗੀਆਂ ।
ਇਸ ਘੋਸ਼ਣਾ ਵਿੱਚ ਨੈਸ਼ਨਲ ਕਾਨਫ਼ਰੰਸ, ਪੀਡੀਪੀ, ਪੀਪਲਜ਼ ਕਾਨਫਰੰਸ, ਕਾਂਗਰਸ, ਸੀਪੀਆਈ (ਐਮ), ਪੀਪਲਜ਼ ਯੂਨਾਈਟਿਡ ਫਰੰਟ, ਪੈਂਥਰਜ਼ ਪਾਰਟੀ ਅਤੇ ਅਵਾਮੀ ਨੈਸ਼ਨਲ ਕਾਨਫਰੰਸ ਨੇ ਹਿੱਸਾ ਲਿਆ ਸੀ। ਇਸ ਦੌਰਾਨ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਸਮੇਤ ਕਈ ਨੇਤਾ ਵੀ ਸ਼ਾਮਿਲ ਹੋਏ ਸਨ ।
ਇਹ ਵੀ ਦੇਖੋ: ‘ਲੋਕ ਮੈਨੂੰ ਭੂਤਨੀ ਸਮਝ ਡਰ ਕੇ ਭੱਜ ਜਾਂਦੇ ਸੀ, ਮੇਰੀ ਸ਼ਕਲ ਦੇਖ ਲੋਕਾਂ ਨੂੰ ਖਾਣਾ ਨਹੀਂ ਸੀ ਲੰਘਦਾ’