Amit Shah third virtual rally: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਜਨ ਸੰਵਾਦ ਵਰਚੁਅਲ ਰੈਲੀ ਰਾਹੀਂ ਪੱਛਮੀ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ । ਗੌਰਤਲਬ ਹੈ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਵਰਚੁਅਲ ਰੈਲੀਆਂ ਆਯੋਜਿਤ ਕਰ ਰਹੀ ਹੈ ।
ਅਮਿਤ ਸ਼ਾਹ ਆਪਣੀ ਇਸ ਰੈਲੀ ਵਿੱਚ ਕੋਰੋਨਾ ਵਾਇਰਸ ਅਤੇ ਚੱਕਰਵਾਤ ਅਮਫਾਨ ਦੇ ਦੋਹਰੇ ਸੰਕਟ ਨਾਲ ਨਜਿੱਠਣ ਵਿੱਚ ਸੱਤਾਧਾਰੀ ਟੀਐਮਸੀ ਦੀ ਅਸਫਲਤਾ ‘ਤੇ ਜ਼ੋਰ ਦੇ ਸਕਦੇ ਹਨ । ਪੱਛਮੀ ਬੰਗਾਲ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਪਿਛਲੇ ਸੋਮਵਾਰ ਨੂੰ ਆਪਣੀ ਪੱਛਮੀ ਬੰਗਾਲ ਇਕਾਈ ਦਾ ਗਠਨ ਕੀਤਾ ਸੀ. ਪੱਛਮੀ ਬੰਗਾਲ ਇਕਾਈ ਵਿੱਚ ਕਈ ਨਵੇਂ ਚੇਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਸੀਏਏ ਅਤੇ ਐਨਆਰਸੀ ਬਾਰੇ ਪਾਰਟੀ ਦੇ ਰੁਖ ਦਾ ਵਿਰੋਧ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਚੰਦਰ ਬੋਸ ਨੂੰ ਹਟਾ ਦਿੱਤਾ ਗਿਆ ਹੈ ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਵਿੱਚ ਅਮਿਤ ਸ਼ਾਹ ਨੇ ਇੱਕ ਵਰਚੁਅਲ ਰੈਲੀ ਰਾਹੀਂ ਬਿਹਾਰ ਅਤੇ ਫਿਰ ਓਡੀਸ਼ਾ ਨੂੰ ਸੰਬੋਧਿਤ ਕੀਤਾ ਹੈ । 7 ਜੂਨ ਨੂੰ ਪਹਿਲੇ ਅਮਿਤ ਸ਼ਾਹ ਨੇ ਬਿਹਾਰ ਦੇ ਵਰਕਰਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ । ਵੀਡੀਓ ਕਾਨਫਰੰਸਿੰਗ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮੁੱਖ ਵਿਰੋਧੀ ਪਾਰਟੀ ਆਰਜੇਡੀ ਨੂੰ ਨਿਸ਼ਾਨਾ ਬਣਾਇਆ । ਉਨ੍ਹਾਂ ਨੇ ਇਸ ਸਮੇਂ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੈਲੀ ਦਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ. ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸੰਪਰਕ ਮੁਹਿੰਮਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ । ਭਾਜਪਾ ਦੇਸ਼ ਭਰ ਵਿੱਚ 75 ਰੈਲੀਆਂ ਕਰੇਗੀ ।
ਦੱਸ ਦੇਈਏ ਕਿ ਅਮਿਤ ਸ਼ਾਹ ਨੇ ਆਖਰੀ ਵਾਰ CAA ਸਮਰਥਨ ਵਿੱਚ 1 ਮਾਰਚ ਨੂੰ ਸ਼ਹੀਦ ਮੀਨਾਰ ਮੈਦਾਨ ਵਿੱਚ ਕੋਲਕਾਤਾ ਵਿੱਚ ਰੈਲੀ ਕੀਤੀ ਸੀ । ਹੁਣ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਤੋਂ ਬਾਅਦ ਇੱਕ ਵਾਰ ਫਿਰ ਅਮਿਤ ਸ਼ਾਹ ਪੱਛਮੀ ਬੰਗਾਲ ਦਾ ਰੁੱਖ ਕੀਤਾ ਹੈ ।