ਮੁਕੇਸ਼ ਤੇ ਨੀਤਾ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਦਾ ਵਿਆਹ ਜੁਲਾਈ ਵਿਚ ਹੋਣ ਵਾਲਾ ਹੈ। ਵਿਆਹ ਤੋਂ ਪਹਿਲਾਂ ਅੰਬਾਨੀ ਨੇ ਦੁਲਹਾ-ਦੁਲਹਨ ਲਈ ਗ੍ਰੈਂਡ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਾਮਨਗਰ ਵਿਚ 3 ਦਿਨ ਚੱਲੇ ਪ੍ਰੀ-ਵੈਡਿੰਗ ਫੰਕਸ਼ਨ ਦੇ ਬਾਅਦ ਹੁਣ ਅਨੰਤ ਰਾਧਿਕਾ ਲਈ ਸੈਕੰਡ ਪ੍ਰੀ ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਸ ਵਾਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਲਈ ਲਗਜ਼ਰੀ ਕਰੂਜ਼ ਨੂੰ ਚੁਣਿਆ ਗਿਆ ਹੈ।
ਅੰਬਾਨੀ ਪਰਿਵਾਰ ਨੇ ਇਟਲੀ ਵਿਚ ਲਗਜ਼ਰੀ ਕਰੂਜ਼ ‘ਤੇ ਵੈਡਿੰਗ ਫੰਕਸ਼ਨ ਰੱਖਿਆ ਹੈ। ਇਹ ਫੰਕਸ਼ਨ ਚਾਰ ਦਿਨ ਚੱਲਣ ਵਾਲਾ ਹੈ। 29 ਮਈ ਤੋਂ 1 ਜੂਨ ਤੱਕ ਚਲੇਗਾ। ਅਨੰਤ-ਰਾਧਿਕਾ ਦਾ ਸੈਕੰਡ ਪ੍ਰੀ-ਵੈਡਿੰਗ ਸੈਰੇਮਨੀ ਜਿਸ ਕਰੂਜ਼ ‘ਤੇ ਹੋਵੇਗਾ ਉਸ ਦਾ ਨਾਂ ਸੈਲੀਬ੍ਰਿਟੀ ਏਸੇਂਟ ਹੈ। 29 ਮਈ ਨੂੰ ਇਹ ਕਰੂਜ਼ ਅੰਬਾਨੀ ਪਰਿਵਾਰ ਦੇ ਖਾਸ ਮਹਿਮਾਨਾਂ ਨੂੰ ਲੈ ਕੇ ਇਟਲੀ ਦੇ ਪਾਲੇਰਮਾ ਪੋਰਟ ਤੋਂ ਰਵਾਨਾ ਹੋਵੇਗਾ ਤੇ 4380 ਕਿਲੋਮੀਟਰ ਦਾ ਸਫਰ ਕਰਕੇ 1 ਜੂਨ ਨੂੰ ਸਰਦਰਨ ਫਰਾਂਸ ਪਹੁੰਚੇਗਾ।
ਸੇਲਿਬ੍ਰਿਟੀ ਅਸੇਂਟ ਕਰੂਜ਼ ਸਮੁੰਦਰ ਵਿੱਚ ਤੈਰਦਾ ਇੱਕ 5 ਸਿਤਾਰਾ ਹੋਟਲ ਹੈ। ਕਰੂਜ਼ ਵਿੱਚ 5-ਸਿਤਾਰਾ ਹੋਟਲ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਕਰੂਜ਼ ਦੀ ਸਮਰੱਥਾ 3279 ਹੈ। ਅੰਬਾਨੀ ਦੇ ਸਮਾਗਮ ਲਈ ਭਾਰਤ ਅਤੇ ਵਿਦੇਸ਼ਾਂ ਤੋਂ 800 ਮਹਿਮਾਨ ਪਹੁੰਚ ਰਹੇ ਹਨ। ਇਨ੍ਹਾਂ ਮਹਿਮਾਨਾਂ ਦੀ ਦੇਖਭਾਲ ਲਈ 600 ਸਟਾਫ਼ ਹੋਵੇਗਾ। ਅਨਤ ਰਾਧਿਕਾ ਦੇ ਸੈਕੰਡ ਪ੍ਰੀ-ਵੈਡਿੰਗ ਵਿਚ ਸ਼ਾਮਲ ਹੋਣ ਲਈ 12 ਜਹਾਜ਼ਾਂ ਤੋਂ ਗੈਸਟ ਇਟਲੀ ਪਹੁੰਚ ਰਹੇ ਹਨ। 29 ਮਈ ਨੂੰ ਸਫਰ ਦੀ ਸ਼ੁਰੂਆਤ ਇਟਲੀ ਦੇ ਪਲੇਰਮੋ ਬੰਦਰਗਾਹ ਤੋਂ। ਕਰੂਜ਼ ਪਲੇਰਮੋ ਸ਼ਹਿਰ ਨੂੰ ਛੱਡਣ ਤੋਂ ਪਹਿਲਾਂ ਸਿਵਿਟਾਵੇਚੀਆ ਬੰਦਰਗਾਹ ‘ਤੇ ਪਹੁੰਚੇਗਾ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਜ਼ਰੂਰੀ ਖਬਰ, ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਵਿਭਾਗ ਨੇ ਚਲਾਈਆਂ ਵਿਸ਼ੇਸ਼ ਟ੍ਰੇਨਾਂ
ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦਾ ਇਨਵੀਟੇਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਤੇ ਬਲੂ ਕਲਰ ਦੇ ਇਸ ਕਾਰਡ ਨੂੰ ‘ਲਾ ਵਿਟੇ ਈ ਅਨ ਵਿਯਾਜੀਓ’ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ‘ਜੀਵਨ ਇਕ ਯਾਤਰਾ ਹੈ’। ਇਟਲੀ ਵਿਚ ਸਿਲਿਸੀ ਦੇ ਸ਼ਹਿਰ ਪਲੇਰਮੋ ਤੇ ਵੈਲਕਮ ਲੰਚ ਥੀਮ ਨਾਲ ਫੰਕਸ਼ਨ ਦੀ ਸ਼ੁਰੂਆਤ ਹੋਵੇਗੀ।
29 ਮਈ ਨੂੰ ਲੰਚ ਦੇ ਬਾਅਦ ਸ਼ਾਮ ਵਿਚ ‘ਤਾਰਿਆਂ ਵਾਲੀ ਰਾਤ’ ਥੀਮ ਪਾਰਟੀ ਹੈ। ਉਸ ਦੇ ਅਗਲੇ ਦਿਨ 30 ਮਈ ਨੂੰ ‘ਏ ਰੋਮਨ ਹਾਲੀਡੇ’ ਥੀਮ ਰੱਖੀ ਗਈ ਹੈ। 30 ਮਈ ਨੂੰ ਰਾਤ ‘ਲਾ ਡੋਲਸੇ ਫਾਰ ਨੀਏਂਟੇ’ ਥੀਮ ਪਾਰਟੀ ਹੈ। ਇਸ ਦੇ ਬਾਅਦ ਰਾਤ 1 ਵਜੇ ‘ਟੋਗਾ ਪਾਰਟੀ’ ਹੋਵੇਗੀ। 31 ਮਈ ‘ਵੀ ਟਰਨਸ ਵਨ ਅੰਡਰ ਦ ਸਨ’, ‘ਲੇ ਮਾਸਕਰੇਡ’, ‘ਪਾਰਡਨ ਮਾਈ ਫ੍ਰੈਂਚ’ ਵੱਖ-ਵੱਖ ਥੀਮ ਦੀ ਪਾਰਟੀ ਰੱਖੀ ਗਈ ਹੈ। 1 ਜਨ ਨੂੰ ‘ਲਾ ਡੋਲਸੇ ਵੀਟਾ’ ਦੇ ਬਾਅਦ ਪਾਰਟੀ ਖਤਮ ਹੋਵੇਗੀ। ਕਰੂਜ਼ ਚਾਰ ਦਿਨ ਵਿਚ 4380 ਕਿਲੋਮੀਟਰ ਦਾ ਸਫਰ ਕਰਕੇ ਸਰਦਰਨ ਫਰਾੰਸ ਪਹੁੰਚੇਗਾ ਜਿਥੇ ਪ੍ਰੀ ਵੈਡਿੰਗ ਪਾਰਟੀ ਖਤਮ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: