another important step indo pak relations: ਭਾਰਤ ਦੇ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਦਿਸ਼ਾ ‘ਚ ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ।ਪਾਕਿਸਤਾਨ ਦੀ ਇਮਰਾਨ ਖਾਨ ਦੀ ਕੈਬਿਨੇਟ ਨੇ ਅੱਜ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਆਯਾਤ ਕਰਨ ਦਾ ਵੱਡਾ ਫੈਸਲਾ ਕੀਤਾ ਹੈ।ਨਾਲ ਹੀ ਪਾਕਿਸਤਾਨ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਭਾਰਤ ਤੋਂ ਚੀਨੀ ਆਯਾਤ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ।
ਮਹੱਤਵਪੂਰਨ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਦੇ ਨਾਲ ਸਾਰੇ ਤਰ੍ਹਾਂ ਦੇ ਵਿਵਹਾਰਿਕ ਸਬੰਧਾਂ ‘ਤੇ ਰੋਕ ਲਗਾ ਦਿੱਤੀ ਸੀ।ਲਿਹਾਜ਼ਾ ਪਾਕਿਸਤਾਨ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਟ੍ਰੇਡ ਸਬੰਧਾਂ ਨੂੰ ਵਾਪਸ ਸਥਾਪਿਤ ਕਰਨ ਦੀ ਦਿਸ਼ਾ ‘ਚ ਉਠਾਇਆ ਗਿਆ ਵੱਡਾ ਕਦਮ ਮੰਨਿਆ ਜਾ ਰਿਹਾ ਹੈ।ਦੂਜੇ ਪਾਸੇ ਭਾਰਤ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਮਰਾਨ ਖਾਨ ਕੈਬਿਨੇਟ ਦੇ ਫੈਸਲੇ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਪਾਕਿਸਤਾਨ ਸਰਕਾਰ ਇਹ ਪ੍ਰਸਤਾਵ ਭਾਰਤ ਸਰਕਾਰ ਨੂੰ ਦੇਵੇਗੀ, iੋਜਸ ‘ਤ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਵਲੋਂ ਵੀ ਸਕਾਰਾਤਮਕ ਫੈਸਲਾ ਲਿਆ ਜਾ ਸਕਦਾ ਹੈ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ