Arambagh tmc candidate sujata mondal : ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਅੱਜ ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪਰ ਹੁਣ ਇਸ ਵਿਚਕਾਰ ਇੱਕ ਵੱਡੀ ਖਬਰ ਆਰਮਬਾਗ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ‘ਤੇ ਹਮਲਾ ਹੋਇਆ ਹੈ। ਟੀਐਮਸੀ ਦਾ ਦੋਸ਼ ਹੈ ਕਿ ਉਨ੍ਹਾਂ ‘ਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਮਾਸਕ ਵਿੱਚ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।
ਸੁਜਾਤਾ ਨੇ ਕਿਹਾ ਕਿ ਬੀਤੀ ਰਾਤ ਭਾਜਪਾ ਦੇ ਗੁੰਡਿਆਂ ਨੇ ਮਹਿਲਾ ਵੋਟਰਾਂ ਨੂੰ ਧਮਕਾਇਆ ਅਤੇ ਤੰਗ ਪ੍ਰੇਸ਼ਾਨ ਕੀਤਾ ਸੀ। ਇਸ ਤੋਂ ਪਹਿਲਾ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ਖਾਨ ਨੇ ਕਿਹਾ ਸੀ ਕਿ ਕਈ ਥਾਵਾਂ ’ਤੇ ਸਥਿਤੀ ਠੀਕ ਹੈ। ਪਰ ਸਥਿਤੀ ਉੱਥੇ ਸਹੀ ਨਹੀਂ ਹੈ ਜਿੱਥੇ ਅਸੀਂ ਮਜ਼ਬੂਤ ਹਾਂ। ਬੂਥ ਨੰਬਰ 45 ‘ਤੇ ਲੋਕਾਂ ਨੇ ਟੀਐਮਸੀ ਨੂੰ ਵੋਟ ਦਿੱਤੀ ਪਰ ਵੋਟ ਬੀਜੇਪੀ ਨੂੰ ਜਾ ਰਹੀ ਹੈ। ਅੱਜ ਬੰਗਾਲ ਅਤੇ ਅਸਾਮ ਵਿੱਚ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ, ਜਦਕਿ ਕੇਰਲ, ਪੁਡੂਚੇਰੀ, ਤਾਮਿਲਨਾਡੂ ਦੀਆਂ ਸਾਰੀਆਂ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।