ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ, ਉੱਥੇ ਹੀ ਇਸ ਵਿਚਾਲੇ ਕੋਰੋਨਾ ਖਿਲਾਫ਼ ਜੰਗ ਵੀ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਖਿਲਾਫ਼ ਲੜਾਈ ਵਿੱਚ ਭਾਰਤੀ ਫੌਜ ਵੀ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ।
ਕੋਰੋਨਾ ਖਿਲਾਫ਼ ਲੜਾਈ ਵਿੱਚ ਅੱਜ ਭਾਰਤੀ ਫੌਜ ਦੇ ਚਿਨਾਰ ਕੋਰ ਵੱਲੋਂ ਸ਼੍ਰੀਨਗਰ ਵਿੱਚ 50 ਬੈੱਡਾਂ ਵਾਲੇ ਕੋਵਿਡ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਫੌਜ ਦੇ ਜਵਾਨਾਂ ਅਤੇ ਆਮ ਨਾਗਰਿਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ।
ਸ੍ਰੀਨਗਰ ਦੇ ਮੁੱਖ ਦਫ਼ਤਰ ਦੇ ਬ੍ਰਿਗੇਡੀਅਰ ਦੇ ਅਨੁਸਾਰ ਇਹ 50 ਬੈੱਡ ਵਾਲਾ ਹਸਪਤਾਲ ਰਾਜ ਦੇ ਸਿਹਤ ਵਿਭਾਗ ਦੀ ਕੋਵਿਡ ਕੋਰਡੀਨੇਸ਼ਨ ਯੂਨਿਟ ਦੇ ਨਾਲ ਮਿਲ ਕੇ ਕੰਮ ਕਰੇਗਾ। ਇਲਾਜ ਦੀਆਂ ਸਾਰੀਆਂ ਸੇਵਾਵਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਕੱਪੜੇ ਵੀ ਮੁਫਤ ਦਿੱਤੇ ਜਾਣਗੇ।
ਫੌਜ ਨੇ ਇਸ ਤੋਂ ਪਹਿਲਾਂ ਬਡਗਾਮ ਦੇ ਰੰਗਰੇਠ ਵਿਖੇ 250 ਬੈੱਡਾਂ ਵਾਲਾ ਕੋਵਿਡ ਸੈਂਟਰ ਅਤੇ ਬਾਰਾਮੂਲਾ ਦੇ ਬਾਹਰੀ ਹਿੱਸੇ ਵਿੱਚ ਇੱਕ 20 ਬੈੱਡ ਵਾਲੇ ਕੋਵਿਡ ਹਸਪਤਾਲ ਦੀ ਸ਼ੂਰੁਆਤ ਕੀਤੀ ਸੀ। ਇਸ ਦੇ ਨਾਲ ਹੀ DRDO ਵੱਲੋਂ ਵੀਰਵਾਰ ਨੂੰ ਸ੍ਰੀਨਗਰ ਦੇ ਖੰਮੋਹ ਵਿੱਚ 500 ਬੈੱਡ ਦੇ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ। ਸ੍ਰੀਨਗਰ ਵਿੱਚ ਬਣੇ ਇਸ ਨਵੇਂ ਹਸਪਤਾਲ ਵਿੱਚ 10 ਵੈਂਟੀਲੇਟਰ ਬੈੱਡ, 20 ਉੱਚ ਘਣਤਾ ਵਾਲੀਆਂ ਯੂਨਿਟ ਅਤੇ 20 ਆਕਸੀਜਨ ਬੈੱਡ ਹਨ।
ਫੌਜ ਦੇ 92 ਬੇਸ ਹਸਪਤਾਲ ਦੇ ਮੁੱਖ ਬ੍ਰਿਗੇਡੀਅਰ ਦੇ ਅਨੁਸਾਰ ਹਸਪਤਾਲ ਦੇ ਲਈ ਦਵਾਈਆਂ, ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਫੌਜ ਦੇ ਹਸਪਤਾਲ ਤੋਂ ਦਿੱਤਾ ਗਿਆ ਹੈ। ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਅਨੁਸਾਰ ਇਸ ਨਵੇਂ ਹਸਪਤਾਲ ਦੇ ਬਣਨ ਤੋਂ ਜ਼ਿਲ੍ਹੇ ਵਿੱਚ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ ਜ਼ਿਆਦਾ ਮਦਦ ਮਿਲੇਗੀ।
ਇਹ ਵੀ ਦੇਖੋ: Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ