Arvind Kejriwal alleged on Center: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਘਾਟ ਹੈ ਅਤੇ ਸ਼ਹਿਰ ਦੇ ਕੋਟੇ ਦੀ ਆਕਸੀਜਨ ਦੂਜੇ ਰਾਜਾਂ ਨੂੰ ਦਿੱਤੀ ਜਾ ਰਹੀ ਹੈ । ਇਸ ਤੋਂ ਕੁਝ ਘੰਟੇ ਪਹਿਲਾਂ ਹੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡ ਵਧਾਉਣ ਅਤੇ ਮਰੀਜ਼ਾਂ ਲਈ ਤੁਰੰਤ ਆਕਸੀਜਨ ਦੀ ਸਪਲਾਈ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਦੀ ਬੇਨਤੀ ਕੀਤੀ ਸੀ । ਇਸਦੇ ਬਾਅਦ ਕੇਜਰੀਵਾਲ ਨੇ ਐਤਵਾਰ ਸ਼ਾਮ ਨੂੰ ਟਵੀਟ ਕੀਤਾ, “ਦਿੱਲੀ ਵਿੱਚ ਆਕਸੀਜਨ ਦੀ ਭਾਰੀ ਘਾਟ ਹੈ । ਮਾਮਲੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਦਿੱਲੀ ਨੂੰ ਆਮ ਨਾਲੋਂ ਕਿਤੇ ਵਧੇਰੇ ਸਪਲਾਈ ਦੀ ਲੋੜ ਹੈ । ਸਪਲਾਈ ਵਧਣ ਦੀ ਗੱਲ ਤਾਂ ਦੂਰ, ਸਾਡੀ ਆਮ ਸਪਲਾਈ ਬਹੁਤ ਘੱਟ ਹੋ ਗਈ ਹੈ ਅਤੇ ਦਿੱਲੀ ਦੇ ਕੋਟੇ ਨੂੰ ਹੋਰ ਰਾਜਾਂ ਨੂੰ ਭੇਜਿਆ ਗਿਆ ਹੈ ।
ਕੇਜਰੀਵਾਲ ਨੇ ਇਸ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਇੱਕ ਪੱਤਰ ਵੀ ਲਿਖਿਆ ਹੈ । ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਨੇ ਦਿੱਲੀ ਦੇ ਹਿੱਸੇ ਦੀ ਆਕਸੀਜਨ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕਰ ਦਿੱਤਾ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ ਹੈ । ਇਸ ‘ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਵੱਖ-ਵੱਖ ਰਾਜਾਂ ਨੂੰ 6177 ਮੀਟ੍ਰਿਕ ਟਨ ਆਕਸੀਜਨ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਗਈ ਹੈ । 20 ਅਪ੍ਰੈਲ ਤੋਂ ਬਾਅਦ ਮਹਾਰਾਸ਼ਟਰ ਨੂੰ 1500 ਮੀਟ੍ਰਿਕ ਟਨ, ਦਿੱਲੀ ਨੂੰ 350 ਮੀਟ੍ਰਿਕ ਟਨ, ਯੂਪੀ ਨੂੰ 800 ਮੀਟ੍ਰਿਕ ਟਨ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਤੇ ਭਾਰੀ ਬੈੱਡਾਂ ਅਤੇ ਆਕਸੀਜਨ ਦੀ ਘਾਟ ਦੀ ਗੱਲ ਕਹੀ ਹੈ, ਨਾਲ ਹੀ ਮਦਦ ਦੀ ਅਪੀਲ ਵੀ ਕੀਤੀ । ਸੀ.ਐੱਮ ਨੇ ਪੱਤਰ ਵਿੱਚ ਲਿਖਿਆ ਕਿ, “ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਬਹੁਤ ਗੰਭੀਰ ਹੋ ਗਈ ਹੈ । ਕੋਰੋਨਾ ਬੈੱਡ ਅਤੇ ਆਕਸੀਜਨ ਦੀ ਭਾਰੀ ਘਾਟ ਹੈ । ਲਗਭਗ ਸਾਰੇ ਆਈਸੀਯੂ ਬੈੱਡ ਭਰ ਗਏ ਹਨ। ਅਸੀਂ ਆਪਣੇ ਤੁਹਾਡੇ ਪੱਧਰ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਡੀ ਮਦਦ ਦੀ ਲੋੜ ਹੈ।”
ਇਹ ਵੀ ਦੇਖੋ: ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting