ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੇਜ਼ਾਬੀ ਹਮਲੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ। ਇਹ ਮਾਮਲਾ ਦਵਾਰਕਾ ਇਲਾਕੇ ਦਾ ਹੈ, ਜਿੱਥੇ ਸਵੇਰੇ 9 ਵਜੇ ਦੇ ਕਰੀਬ ਬਾਈਕ ਸਵਾਰ ਦੋ ਮੁੰਡਿਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਿਸ ਤੋਂ ਬਾਅਦ ਪੀੜਤ ਵਿਦਿਆਰਥਣ ਨੂੰ ਸਫਦਰਗੰਜ ਹਸਪਤਾਲ ਵੁਚਗ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। CM ਕੇਜਰੀਵਾਲ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੀ ਇੰਨੀ ਹਿੰਮਤ ਕਿਵੇਂ ਹੋ ਗਈ?
ਇਸ ਸਬੰਧੀ CM ਕੇਜਰੀਵਾਲ ਨੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁਲਜ਼ਮਾਂ ਦੀ ਇੰਨੀ ਹਿੰਮਤ ਆਖਿਰ ਹੋ ਕਿਵੇਂ ਗਈ? ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ਵਿੱਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।” ਇਸ ਘਟਨਾ ਸਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਵਿਦਿਆਰਥਣ ਸੜਕ ਕੰਢੇ ਖੜ੍ਹੀ ਦਿਖਾਈ ਦੇ ਰਹੀ ਹੈ ਉਦੋਂ ਬਾਈਕ ;ਤੇ ਸਵਾਰ ਦੋ ਲੋਕ ਆਉਂਦੇ ਹਨ ਤੇ ਪਿੱਛੇ ਬੈਠਾ ਮੁੰਡਾ ਵਿਦਿਆਰਥਣ ‘ਤੇ ਤੇਜ਼ਾਬ ਨਾਲ ਹਮਲਾ ਕਰ ਕਰ ਫਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਮੈਲਬੋਰਨ : ਸੜਕ ਹਾਦਸੇ ‘ਚ ਮੋਗਾ ਦੇ ਸੁਖਦੀਪ ਸਿੰਘ ਦੀ ਮੌਤ, ਫਰਵਰੀ ‘ਚ ਆਉਣਾ ਸੀ ਭਾਰਤ
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪੀੜਤ ਨੇ ਦੋ ਮੁੰਡਿਆਂ ‘ਤੇ ਸ਼ੱਕ ਜਤਾਇਆ ਹੈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਹੀ ਦੂਜੇ ਪਾਸੇ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਵੀ ਇਸ ਮਾਮਲੇ ਵਿੱਚ ਬਿਆਨ ਦਿੱਤਾ ਗਿਆ ਹੈ।ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਸਾਡੀ ਟੀਮ ਪੀੜਤ ਦੀ ਮਦਦ ਦੇ ਲਈ ਹਸਪਤਾਲ ਪਹੁੰਚ ਰਹੀ ਹੈ। ਬੇਟੀ ਨੂੰ ਇਨਸਾਫ ਦਵਾਇਆ ਜਾਵੇਗਾ। ਆਖਿਰ ਸਰਕਾਰਾਂ ਕਦੋਂ ਜਾਗਣਗੀਆਂ ।”
ਵੀਡੀਓ ਲਈ ਕਲਿੱਕ ਕਰੋ -: