ਰਾਜਸਥਾਨ ਹਾਈ ਕੋਰਟ ਨੇ ਆਪਣੇ ਆਪ ਨੂੰ ਧਰਮੀ ਮੰਨੇ ਜਾਣ ਵਾਲੇ ਆਸਾਰਾਮ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਨੂੰ ਇਹ ਜ਼ਮਾਨਤ ਸੁਪਰੀਮ ਕੋਰਟ ਵਿੱਚ ਵਕੀਲ ਦੀ ਤਰਫ਼ੋਂ ਝੂਠੇ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਵਿੱਚ ਦਿੱਤੀ ਗਈ ਹੈ। ਹਾਲਾਂਕਿ ਆਸਾਰਾਮ ਹੋਰ ਮਾਮਲਿਆਂ ‘ਚ ਸਜ਼ਾ ਹੋਣ ਕਾਰਨ ਫਿਲਹਾਲ ਜੇਲ ਤੋਂ ਬਾਹਰ ਨਹੀਂ ਆ ਸਕਣਗੇ। ਇਹ ਜ਼ਮਾਨਤ ਹਾਈ ਕੋਰਟ ਦੇ ਜਸਟਿਸ ਕੁਲਦੀਪ ਮਾਥੁਰ ਦੀ ਅਦਾਲਤ ਤੋਂ ਮਿਲੀ ਹੈ।
ਵਕੀਲ ਨੀਲਕਮਲ ਬੋਹਰਾ ਅਤੇ ਗੋਕੁਲੇਸ਼ ਬੋਹਰਾ ਨੇ ਅਦਾਲਤ ਵਿੱਚ ਆਸਾਰਾਮ ਦਾ ਪੱਖ ਪੇਸ਼ ਕੀਤਾ। ਦੱਸ ਦੇਈਏ ਕਿ ਆਸਾਰਾਮ ਨੂੰ ਬ.ਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗਾਂਧੀਨਗਰ ਦੀ ਇੱਕ ਅਦਾਲਤ ਨੇ ਇਸ ਸਾਲ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ ਖਿਲਾਫ ਸਾਲ 2013 ‘ਚ ਬ.ਲਾਤਕਾਰ ਦਾ ਇਹ ਮਾਮਲਾ ਦਰਜ ਹੋਇਆ ਸੀ। ਹਾਲਾਂਕਿ ਪੀੜਤਾ ਦਾ ਬਲਾਤਕਾਰ 2001 ਤੋਂ 2006 ਦਰਮਿਆਨ ਹੋਇਆ ਸੀ। ਪੀੜਤਾ ਦੀ ਭੈਣ ਨੇ ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖਿਲਾਫ ਵੀ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਨਰਾਇਣ ਸਾਈਂ ਨੂੰ ਅਪ੍ਰੈਲ 2019 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਮਾਮਲੇ ਵਿੱਚ ਆਸਾਰਾਮ ਨੂੰ ਸਜ਼ਾ ਸੁਣਾਈ ਗਈ ਹੈ, 2013 ਵਿੱਚ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ FIR ਦਰਜ ਕੀਤੀ ਗਈ ਸੀ। ਐਫਆਈਆਰ ਮੁਤਾਬਕ ਪੀੜਤ ਔਰਤ ਨਾਲ 2001 ਤੋਂ 2006 ਦਰਮਿਆਨ ਅਹਿਮਦਾਬਾਦ ਸ਼ਹਿਰ ਦੇ ਬਾਹਰ ਇੱਕ ਆਸ਼ਰਮ ਵਿੱਚ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਪੀੜਤ ਔਰਤ ਨੇ ਇਸ ਮਾਮਲੇ ‘ਚ ਆਸਾਰਾਮ ਅਤੇ 7 ਹੋਰਾਂ ਖਿਲਾਫ ਬ.ਲਾਤਕਾਰ ਅਤੇ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਰੱਖਣ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ‘ਚ ਆਸਾਰਾਮ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਲਕਸ਼ਮੀ ਅਤੇ ਬੇਟੀ ਭਾਰਤੀ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।
ਹਾਲਾਂਕਿ ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਇਸ ਮਾਮਲੇ ‘ਚ ਸਿਰਫ ਆਸਾਰਾਮ ਨੂੰ ਹੀ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। ਬਾਕੀ 6 ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਜਦਕਿ ਇਕ ਦੋਸ਼ੀ ਦੀ ਅਕਤੂਬਰ 2013 ‘ਚ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ।