Ashok gehlot talks about Modi: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਆਪਣੇ ਭਾਸ਼ਣਾਂ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਦਾ ਜ਼ਿਕਰ ਕਰਦੇ ਹਨ ਉਨ੍ਹਾਂ ਦੇ ਵਿਚਾਰ, ਮੋਦੀ ਦੀ ਸੋਚ ਦੇ ਬਿਲਕੁਲ ਉਲਟ ਹਨ। ਇਸ ਦੇ ਨਾਲ ਹੀ ਗਹਿਲੋਤ ਨੇ ਜੇਲ ਭੇਜੇ ਗਏ ਪੱਤਰਕਾਰਾਂ ਅਤੇ ਕਾਰਕੁਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਸਥਿਤੀ ਬਹੁਤ ਗੰਭੀਰ ਹੈ। ਵਿਧਾਨ ਸਭਾ ‘ਚ ਰਾਜਪਾਲ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦੇ ਜਵਾਬ ਵਿੱਚ ਗਹਿਲੋਤ ਨੇ ਸਦਨ ਵਿੱਚ ਕਿਹਾ ਕਿ ਮੋਦੀ ਸਿਰਫ਼ ਨਾਮ ਲੈਂਦੇ ਹਨ, ਜਦੋਂਕਿ ਮੈਂ ਦਾਅਵਾ ਕਰ ਸਕਦਾ ਹਾਂ ਕਿ ਇਨ੍ਹਾਂ ਮਹਾਂਪੁਰਸ਼ਾਂ ਦੇ ਵਿਚਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰਾਂ ਦੇ ਬਿਲਕੁਲ ਉਲਟ ਹਨ।” ਸੀ.ਐੱਮ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਨਾਮ ਨਹੀਂ ਲੈ ਰਹੇ, ਸਿਰਫ ਰਬਿੰਦਰਨਾਥ ਠਾਕੁਰ ਟੈਗੋਰ ਦਾ ਨਾਮ ਲੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਛੇ ਸਾਲਾਂ ਵਿੱਚ ਜਵਾਹਰ ਲਾਲ ਨਹਿਰੂ ਦਾ ਨਾਮ ਲਿਆ, ਇੰਦਰਾ ਗਾਂਧੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ, ਰਾਜੀਵ ਗਾਂਧੀ ਦੇ ਯੋਗਦਾਨ ਬਾਰੇ ਗੱਲ ਕੀਤੀ। ਗਹਿਲੋਤ ਨੇ ਕਿਹਾ, “ਉਨ੍ਹਾਂ ਦੀ ਗਿਣਤੀ ਇੰਨੀ ਪੱਕੀ ਹੈ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਦਾ ਨਾਮ ਗਲਤੀ ਨਾਲ ਵੀ ਸਾਹਮਣੇ ਨਹੀਂ ਆਉਣਾ ਚਾਹੀਦਾ। ਗਲਤੀ ਨਾਲ ਵੀ ਜਵਾਹਰ ਲਾਲ ਨਹਿਰੂ ਦਾ ਨਾਮ ਨਹੀਂ ਆਉਣਾ ਚਾਹੀਦਾ। “ਭਾਜਪਾ ਅਤੇ ਆਰਐਸਐਸ ਵਾਲੇ ਜਵਾਹਰ ਲਾਲ ਨਹਿਰੂ ਬਾਰੇ ਕੀ ਕੀ ਟਿੱਪਣੀ ਕਰਦੇ ਹਨ, ਮੈਂ ਸਦਨ ਵਿੱਚ ਦੱਸ ਨਹੀਂ ਸਕਦਾ। ਕੀ ਇਹ ਦੇਸ਼ ਦੀ ਬਦਕਿਸਮਤੀ ਨਹੀਂ ਹੈ ਕਿ ਅਜਿਹੇ ਲੋਕ ਸੱਤਾ ਵਿੱਚ ਬੈਠੇ ਹਨ ਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਲਈ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਗੋਮਾਤਾ ਦਾ ਨਾਮ ਲੈਂਦੇ ਰਹਿੰਦੇ ਹਨ, ਪਰ ਰਾਜ ਵਿੱਚ ਗਉਆਂ ਲਈ ਡਾਇਰੈਕਟੋਰੇਟ ਉਨ੍ਹਾਂ ਦੀ ਸਰਕਾਰ ਨੇ ਬਣਾਇਆ ਅਤੇ ਗਉਸ਼ਾਲਾਵਾਂ ਨੂੰ ਗਰਾਂਟਾਂ ਦੇਣ ਦਾ ਕੰਮ ਵੀ ਉਨ੍ਹਾਂ ਨੇ ਸ਼ੁਰੂ ਕੀਤਾ।” ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਯੋਜਨਾਵਾਂ, ਬੇਰੁਜ਼ਗਾਰੀ ਭੱਤੇ ਅਤੇ ਮਹਿੰਗੀ ਬਿਜਲੀ ਨੂੰ ਲੈ ਕੇ ਰਾਜ ਸਰਕਾਰ ਨੂੰ ਘੇਰਿਆਂ।
ਗਹਿਲੋਤ ਨੇ ਕਿਹਾ, “ਖੁਸੀ ਹੈ ਕਿ ਮੋਦੀ ਗੁਰੂਵਰ ਠਾਕੁਰ ਦਾ ਨਾਮ ਲੈਂਦੇ ਹਨ। ਚੰਗੀ ਗੱਲ ਹੈ। ਰਬਿੰਦਰਨਾਥ ਠਾਕੁਰ ਦਾ ਨਾਮ ਲਓ, ਮਹਾਤਮਾ ਗਾਂਧੀ ਦਾ ਨਾਮ ਲਓ, ਸਰਦਾਰ ਵਲਾਭ ਭਾਈ ਪਟੇਲ, ਡਾ. ਭੀਮ ਰਾਓ ਅੰਬੇਦਕਰ ਦਾ ਨਾਮ ਲਓ, ਕੋਈ ਸਮੱਸਿਆ ਨਹੀਂ। ਇਹ ਸਾਰੇ ਲੋਕ ਮਹਾਂਪੁਰਸ਼ ਹੋਏ ਹਨ।” ਗਹਿਲੋਤ ਨੇ ਭਾਜਪਾ ਵੱਲ ਇਸ਼ਾਰਾ ਕਰਦਿਆਂ ਕਿਹਾ,“ਤੁਹਾਡੇ ਆਰਐਸਐਸ ਭਗਤਾਂ ਨੇ 50 ਸਾਲਾਂ ਤੋਂ ਤਿਰੰਗਾ ਝੰਡਾ ਨਹੀਂ ਲਹਿਰਾਇਆ ਦੇਸ਼ ਵਿੱਚ। ਹੁਣ ਲਹਿਰਾਉਣਾ ਸ਼ੁਰੂ ਕਰ ਦਿੱਤਾ। ਸੱਤਾ ਇੰਨੀ ਪਿਆਰੀ ਹੋ ਗਈ ਹੈ ਤੁਹਾਨੂੰ ਕਿ ਸਭ ਕੁਝ ਭੁੱਲ ਕੇ, ਕੋਈ ਵਿਚਾਰਧਾਰਾ ਨਹੀਂ , ਕੋਈ ਨੀਤੀ ਨਹੀਂ , ਨਾ ਕੋਈ ਪ੍ਰੋਗਰਾਮ, ਪਰ ਹਿੰਦੂਤਵ ਦੀ ਗੱਲ ਕਰੋ ਅਤੇ ਸੱਤਾ ਵਿੱਚ ਕਿਵੇਂ ਆਈਏ। ਇਸ ਲਈ ਸਿਰਫ ਨਾਮ ਲੈਂਦੇ ਹਨ ਪ੍ਰਧਾਨ ਮੰਤਰੀ, ਮੈਂ ਕਹਿ ਸਕਦਾ ਹਾਂ ਕਿ ਇਨ੍ਹਾਂ ਮਹਾਂਪੁਰਸ਼ਾਂ ਦੇ ਵਿਚਾਰ ਮੋਦੀ ਦੇ ਵਿਚਾਰਾ ਦੇ ਬਿਲਕੁਲ ਉਲਟ ਹਨ। ਫਿਰ ਵੀ ਨਾਂ ਲੈਂਦੇ ਹੋ ਤੁਸੀਂ ਲੋਕ” ਉਸਨੇ ਵਿਰੋਧੀ ਭਾਜਪਾ ਦੇ ਹਵਾਲੇ ਨਾਲ ਕਿਹਾ,“ ਤੁਸੀਂ ਸਰਕਾਰਾਂ ਨੂੰ ਗਿਰਾਓ, ਇਨਕਮ ਟੈਕਸ ਦੀ ਛਾਪੇਮਾਰੀ ਕਰਵਾਓ, ਈਡੀ ਨੂੰ ਘਰ ਭੇਜੋ , ਤੁਸੀਂ ਇਹ ਵਪਾਰ ਕਿੰਨਾ ਸਮਾਂ ਕਰਦੇ ਰਹੋਗੇ? ਬਚੋ ਇਸ ਤੋਂ ਬਚੋ ਦਿੱਲੀ ਵਿੱਚ ਆਪਣੇ ਨੇਤਾਵਾਂ ਨੂੰ ਸਮਝਾਓ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜਨਤਾ ਤੁਹਾਨੂੰ ਮੁਆਫ ਨਹੀਂ ਕਰੇਗੀ। ਜਿਸ ਢੰਗ ਨਾਲ ਉਹ ਤੁਹਾਨੂੰ ਫਰਸ਼ ਤੋਂ ਅਰਸ਼ ਤੇ ਲੈ ਗਈ, ਉਹ ਤੁਹਾਨੂੰ ਅਰਸ਼ ਤੋਂ ਫਰਸ਼ ‘ਤੇ ਵੀ ਲੈ ਆਵੇਗਾ।”