Assam polls randeep singh surjewala : ਸੀਨੀਅਰ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਹੈ। ਸੁਰਜੇਵਾਲਾ ਨੇ ਇਸ ਮੁੱਦੇ ‘ਤੇ ਇੱਕ ਤੋਂ ਬਾਅਦ ਇੱਕ 6 ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ECI ਤੋਂ 6 ਪ੍ਰਸ਼ਨ ਪੁੱਛੇ ਹਨ।
ਉਨ੍ਹਾਂ ਨੇ ਲਿਖਿਆ ਹੈ ਕਿ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸੰਭਾਵਤ ਹਾਰ ਦੀ ਸੰਭਾਵਨਾ ਤੋਂ ਭਾਜਪਾ ਡਰ ਗਈ ਹੈ, ਇਸ ਸਥਿਤੀ ਵਿੱਚ “ਈਵੀਐਮ” ਹੀ ਆਖਰੀ ਰਾਹ ਹੁੰਦੀ ਹੈ। ਉਨ੍ਹਾਂ ਨੇ ਅੱਗੇ ਆਪਣੇ ਟਵੀਟ ਵਿੱਚ ਲਿਖਿਆ- ਕੀ ਚੋਣ ਕਮਿਸ਼ਨ ਜਵਾਬ ਦੇਵੇਗਾ ?
ਸੁਰਜੇਵਾਲਾ ਵਲੋਂ ਪੁੱਛੇ ਗਏ ਸਵਾਲ ਅੱਗੇ ਲਿਖੇ ਅਨੁਸਾਰ ਹਨ – 1 ਭਾਜਪਾ ਉਮੀਦਵਾਰ ਕ੍ਰਿਸ਼ਨੇਂਦੁ ਪੌਲ ਦੀ ਕਾਰ ਤੋਂ ਈਵੀਐਮ ਕਿਉਂ ਬਰਾਮਦ ਕੀਤੀ ਗਈ ? 2. ਆਸਾਮ ਦੇ ਦੀਫੂ ਵਿੱਚ ਹਾਤੀਪੁਰਾ ਪੋਲਿੰਗ ਸਟੇਸ਼ਨ ਨੇੜੇ ਇੱਕ ਲਗਜ਼ਰੀ ਕਾਰ ਦੀ ਡਿੱਗੀ ਵਿੱਚ ਈਵੀਐਮ ਕਿਉਂ ਮਿਲੀ ?
- ਜਾਮੁਨੁਖ ਵਿੱਚ ਅਧਿਕਾਰੀ ਬਿਨਾਂ ਸੁਰੱਖਿਆ ਅਧਿਕਾਰੀਆਂ ਦੇ ਈ.ਵੀ.ਐਮ ਕਿਉਂ ਲੈ ਕੇ ਜਾ ਰਹੇ ਸਨ ਜਦੋਂ ਕਿ ਇਹ ਚੋਣ ਕਮਿਸ਼ਨ ਦੇ ਫ਼ਤਵੇ ਦੀ ਸਿੱਧੀ ਉਲੰਘਣਾ ਹੈ ? 4. ਕੀ ਕਲਾਈਗਾਉਂ ਦੇ ਵੋਟਰਾਂ ਨੇ ਬੂਥ ਤੋਂ ਈ.ਵੀ.ਐਮ ਗਾਇਬ ਹੋਣ ਬਾਰੇ ਸ਼ਿਕਾਇਤ ਕੀਤੀ ਸੀ ? ਇਸ ਸਬੰਧ ਵਿੱਚ ਜਾਂਚ ਅਤੇ ਕਾਰਵਾਈ ਕੀ ਕੀਤੀ ਗਈ ? 5. ਕੀ ਡਿਬਰੂਗੜ ਦੇ ਸਟਰੋਂਗ ਰੂਮ ਦੇ ਅੰਦਰ ਕੁੱਝ ਸ਼ੱਕੀ ਅਧਿਕਾਰੀ ਮਿਲੇ ਸਨ, ਜਿੱਥੇ ਈ.ਵੀ.ਐੱਮ. ਰੱਖੀ ਹੋਈ ਹੈ? ਇਸ ਮਾਮਲੇ ਵਿੱਚ ਕੀ ਕਦਮ ਚੁੱਕੇ ਗਏ ਸਨ? 6. ਕੀ ਦੂਸਰੇ ਪੜਾਅ ਵਿੱਚ 139 ਪੋਲਿੰਗ ਸਟੇਸ਼ਨਾਂ ‘ਤੇ ਈਵੀਐਮ ਵਿੱਚ ਖਰਾਬੀ ਆਈ ਸੀ ? ਇਸ ਵਿੱਚ ਜਗੀਰੋਡ, ਨਾਗਾਓਂ, ਹੋਜਾਈ, ਨੀਲਬਾਗਨ, ਲੁਮਡਿੰਗ ਅਤੇ ਹੋਰ ਸਥਾਨ ਸ਼ਾਮਿਲ ਹਨ? ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ।