ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਦੇਰ ਰਾਤ ਦਿੱਲੀ ਦੇ ਵਸੰਤ ਵਿਹਾਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਫੁੱਟਪਾਥ ‘ਤੇ ਸੁੱਤੇ ਪੰਜ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਦੇਰ ਰਾਤ ਲਗਭਗ 1:45 ਵਜੇ ਦੱਸੀ ਜਾ ਰਹੀ ਹੈ।

ਇਹ ਘਟਨਾ ਵਸੰਤ ਵਿਹਾਰ ਦੇ ਸ਼ਿਵਾ ਕੈਂਪ ਦੇ ਸਾਹਮਣੇ ਵਾਪਰੀ। ਕੁਝ ਲੋਕ ਆਪਣੇ ਪਰਿਵਾਰਾਂ ਨਾਲ ਸੜਕ ਕਿਨਾਰੇ ਸੁੱਤੇ ਪਏ ਸਨ। ਇੱਕ ਚਿੱਟੀ ਔਡੀ ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਸੁੱਤੇ ਹੋਏ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਫੜ ਲਿਆ ਹੈ। ਦੋਸ਼ੀ ਦੀ ਪਛਾਣ 40 ਸਾਲਾ ਉਤਸਵ ਸ਼ੇਖਰ ਵਜੋਂ ਹੋਈ ਹੈ। ਡਾਕਟਰੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਘਟਨਾ ਸਮੇਂ ਡਰਾਈਵਰ ਸ਼ਰਾਬੀ ਸੀ। ਜ਼ਿਆਦਾ ਨਸ਼ਾ ਕਰਨ ਕਾਰਨ ਉਹ ਆਪਣੀ ਕਾਰ ਨੂੰ ਕਾਬੂ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਘੱਟ, ਨਮੀ ‘ਚ ਹੋਵੇਗਾ ਵਾਧਾ
ਪੁਲਿਸ ਅਨੁਸਾਰ, ਇਸ ਹਾਦਸੇ ਦੇ ਪੀੜਤ ਰਾਜਸਥਾਨ ਦੇ ਹਨ। ਇਨ੍ਹਾਂ ਦੀ ਪਛਾਣ 40 ਸਾਲਾ ਲਾਧੀ, ਉਸਦੀ 8 ਸਾਲਾ ਧੀ ਬਿਮਲਾ, ਪਤੀ ਸਬਮੀ ਉਰਫ਼ ਚਿਰਮਾ (45), 45 ਸਾਲਾ ਰਾਮ ਚੰਦਰ ਅਤੇ ਉਸਦੀ ਪਤਨੀ 35 ਸਾਲਾ ਨਾਰਾਇਣੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
























