Bharat Biotech begins Phase 3 trials: ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਕੋਵਿਡ-19 ਟੀਕੇ ਲਈ ICMR ਨਾਲ ਭਾਈਵਾਲੀ ਕੀਤੀ ਹੈ। ਇਸ ਟੀਕੇ ਦੇ ਤੀਜਾ ਪੜਾਅ ਦਾ ਟ੍ਰਾਇਲ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਭਾਰਤ ਬਾਇਓਟੈਕ ਦੁਨੀਆ ਦੀ ਇੱਕ ਅਜਿਹੀ ਵੈਕਸੀਨ ਕੰਪਨੀ ਹੈ ਜਿਸ ਕੋਲ ਜੈਵ ਸੁਰੱਖਿਆ ਲੈਵਲ -3 (BSL3) ਉਤਪਾਦਨ ਦੀ ਸਹੂਲਤ ਹੈ।
ਇਸ ਬਾਰੇ ਪਿਛਲੇ ਮਹੀਨੇ ਕੰਪਨੀ ਨੇ ਕਿਹਾ ਸੀ ਕਿ ਉਸਨੇ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲਾਂ ਦਾ ਅੰਤਰਿਮ ਵਿਸ਼ਲੇਸ਼ਣ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ 26,000 ਸਹਿਭਾਗੀਆਂ ‘ਤੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਇੱਕ ਵੈਬਸਾਈਟ ਦਾ ਲਿੰਕ ਸਾਂਝਾ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਦੋ ਅਕਤੂਬਰ ਨੂੰ DCGI ਤੋਂ ਟੀਕੇ ਦੇ ਤੀਜੇ ਪੜਾਅ ਦੇ ਪ੍ਰੀਖਣ ਲਈ ਇਜਾਜ਼ਤ ਮੰਗੀ ਸੀ। ਉੱਥੇ ਹੀ ਕੰਪਨੀ ਕੋਰੋਨਾ ਦੀ ਲਾਗ ਨੂੰ ਘਟਾਉਣ ਲਈ ਇੱਕ ਹੋਰ ਟੀਕੇ ‘ਤੇ ਕੰਮ ਕਰ ਰਹੀ ਹੈ। ਇਹ ਨੱਕ ਰਾਹੀਂ ਦਿੱਤੀ ਜਾਣ ਵਾਲੀ ਬੂੰਦ ਦੇ ਰੂਪ ਵਿੱਚ ਹੋਵੇਗੀ। ਇਹ ਵੈਕਸੀਨ ਅਗਲੇ ਸਾਲ ਤੱਕ ਤਿਆਰ ਹੋ ਜਾਵੇਗੀ।
ਹਾਲ ਹੀ ਵਿੱਚ ਅਮਰੀਕੀ ਕੰਪਨੀ ਮੋਡਰਨਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ 94.5 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਕੰਪਨੀ ਨੇ ਇਹ ਦਾਅਵਾ ਇੱਕ ਦੇਰ-ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਸ਼ੁਰੂਆਤੀ ਅੰਕੜਿਆਂ ਦੇ ਅਧਾਰ ‘ਤੇ ਕੀਤਾ। ਮੋਡਰਨਾ ਅਮਰੀਕਾ ਦੀ ਦੂਜੀ ਕੰਪਨੀ ਹੈ ਜਿਸਨੇ ਇੱਕ ਹਫਤੇ ਦੇ ਅੰਦਰ ਟੀਕੇ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਦਾਅਵਾ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਾਈਜ਼ਰ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਸਦੀ ਵੈਕਸੀਨ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਿਤ ਹੋਈ। ਦੋਵਾਂ ਵੈਕਸੀਨ ਦੀ ਸਫਲਤਾ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਉਮੀਦ ਨਾਲੋਂ ਵੱਧ ਹੈ। ਬਹੁਤੇ ਮਾਹਿਰ ਵੈਕਸੀਨ ਦੇ 50 ਤੋਂ 60 ਪ੍ਰਤੀਸ਼ਤ ਦੇ ਸਫਲ ਹੋਣ ਦੀ ਉਮੀਦ ਕਰ ਰਹੇ ਹਨ।
ਇਹ ਵੀ ਦੇਖੋ: ‘ਲੋਕ ਮੈਨੂੰ ਭੂਤਨੀ ਸਮਝ ਡਰ ਕੇ ਭੱਜ ਜਾਂਦੇ ਸੀ, ਮੇਰੀ ਸ਼ਕਲ ਦੇਖ ਲੋਕਾਂ ਨੂੰ ਖਾਣਾ ਨਹੀਂ ਸੀ ਲੰਘਦਾ’