ਲੋਕ ਸਭਾ ਚੋਣਾਂ 2024 ਨੂੰ ਲੈ ਕੇ ਭਾਜਪਾ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਇਸ ਨੂੰ ਮੋਦੀ ਦੀ ਗਾਰੰਟੀ ਦਾ ਨਾਂ ਦਿੱਤਾ ਹੈ। 400 ਦਾ ਅੰਕੜਾ ਪਾਰ ਕਰਨ ਲਈ ਭਾਜਪਾ ਨੇ ਵੱਡੇ-ਵੱਡੇ ਵਾਅਦੇ ਕੀਤੇ ਹਨ। ਰੇਲਵੇ ਸੈਕਟਰ ਤੋਂ ਲੈ ਕੇ ਜਿੰਨੇ ਵਾਅਦੇ ਬਜਟ ਵਿਚ ਨਹੀਂ ਹੋਏ, ਉਸ ਤੋਂ ਵੱਧ ਐਲਾਨ ਭਾਜਪਾ ਨੇ ਆਪਣੇ ਸੰਕਲਪ ਪੱਤਰ ਵਿਚ ਕੀਤੇ ਹਨ। ਟ੍ਰੇਨਾਂ ਦੀ ਗਿਣਤੀ ਵਧਾਉਣ, ਵੰਦੇ ਭਾਰਤ ਟ੍ਰੇਨਾਂ ਦੇ ਵਿਸਤਾਰ, 3 ਨਵੀਆਂ ਬੁਲੇਟ ਟ੍ਰੇਨਾਂ ਵਰਗੇ ਵੱਡੇ ਐਲਾਨ ਕੀਤੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਇਸ ਘੋਸ਼ਣਾ ਪੱਤਰ ਵਿਚ ਭਾਜਪਾ ਨੇ ਰੇਲਵੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਭਾਜਪਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਅਗਲੇ 10 ਸਾਲਾਂ ਵਿਚ 31000 ਕਿਲੋਮੀਟਰ ਦਾ ਰੇਲਵੇ ਟਰੈਕ ਬਣਾਇਆ ਜਾਵੇਗਾ। ਹਰ ਸਾਲ 5000 ਕਿਲੋਮੀਟਰ ਦੇ ਨਵੇਂ ਟ੍ਰੈਕ ਬਣਾਏ ਜਾਣਗੇ।
ਭਾਜਪਾ ਨੇ ਵਾਅਦਾ ਕੀਤਾ ਹੈ ਕਿ ਉਹ ਸਾਲ 2030 ਤੱਕ ਯਾਤਰੀਆਂ ਦੀ ਗਿਣਤੀ ਵਧਾਏਗੀ, ਜਿਸ ਨਾਲ ਟਿਕਟਾਂ ਦੀ ਉਡੀਕ ਕਰਨ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। ਭਾਜਪਾ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਡੀਕ ਪ੍ਰਣਾਲੀ ਦੀ ਸਮੱਸਿਆ ਨੂੰ ਖਤਮ ਕਰ ਦਿੱਤਾ ਜਾਵੇਗਾ। ਟਰੇਨਾਂ ਦੀ ਗਿਣਤੀ, ਬੋਗੀਆਂ ਦੀ ਗਿਣਤੀ ਦੇ ਨਾਲ-ਨਾਲ ਟਰੇਨਾਂ ਦੀ ਰਫਤਾਰ ਵੀ ਵਧਾਈ ਜਾਵੇਗੀ।
ਇਹ ਵੀ ਪੜ੍ਹੋ : ਇਜ਼ਰਾਇਲ ‘ਚ ਰਹਿ ਰਹੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ, ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ
ਰੇਲਵੇ ਨੇ ਵੰਦੇ ਭਾਰਤ ਨੂੰ ਲੈ ਕੇ ਵੱਡੇ ਵਾਅਦੇ ਕੀਤੇ ਹਨ। ਭਾਜਪਾ ਨੇ ਮੋਦੀ ਦੀ ਗਾਰੰਟੀ ਦੀ ਤਰ੍ਹਾਂ ਵੰਦੇ ਭਾਰਤ, ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਗਿਣਤੀ ਵਧਾਉਣ ਦਾ ਵਾਅਦਾ ਕੀਤਾ ਹੈ। PM ਮੋਦੀ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿਚ ਵੰਦੇ ਭਾਰਤ ਟ੍ਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਤਿੰਨ ਮਾਡਲ ‘ਤੇ ਵੰਦੇ ਭਾਰਤ ਟ੍ਰੇਨਾਂ ਚੱਲਣਗੀਆਂ। ਵੰਦੇ ਭਾਰਤ ਚੇਅਰਕਾਰ, ਸਲੀਪਰ ਤੇ ਵੰਦੇ ਭਾਰਤ ਮੈਟ੍ਰੋ ਟ੍ਰੇਨ ਚਲਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: