ਬਿਹਾਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇੱਕ ਵਾਰ ਫਿਰ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਲਾਕਡਾਊਨ ਨੂੰ ਬਿਹਾਰ ਵਿੱਚ ਚੌਥੀ ਵਾਰ ਵਧਾਇਆ ਗਿਆ ਹੈ । ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ।
ਬਿਹਾਰ ਵਿੱਚ ਹੁਣ ਲਾਕਡਾਊਨ ਦਾ ਅਗਲਾ ਪੜਾਅ 8 ਜੂਨ ਤੱਕ ਹੋਵੇਗਾ । ਇਸ ਬਾਰੇ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ: Big Breaking: ਲੁਧਿਆਣਾ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਵੱਡੀ ਰਾਹਤ, ਹੁਣ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਦਰਅਸਲ, ਸੀਐਮ ਨਿਤੀਸ਼ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਸੰਕ੍ਰਮਣ ਦੇ ਮੱਦੇਨਜ਼ਰ ਲਾਕਡਾਊਨ ਨੂੰ ਇੱਕ ਹਫ਼ਤੇ ਯਾਨੀ 8 ਜੂਨ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ । ਪਰ ਕਾਰੋਬਾਰ ਲਈ ਵਾਧੂ ਛੋਟ ਦਿੱਤੀ ਜਾ ਰਹੀ ਹੈ। ਸਾਰੇ ਲੋਕ ਮਾਸਕ ਪਾਓ ਅਤੇ ਸਮਾਜਿਕ ਦੂਰੀ ਬਣਾਈ ਰੱਖੋ।
ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਕੋਵਿਡ-19 ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ 5 ਮਈ ਨੂੰ ਪਹਿਲੀ ਵਾਰ ਲਾਕਡਾਊਨ ਲਗਾਇਆ ਸੀ, ਜਿਸ ਨੂੰ ਹੁਣ ਤੱਕ ਤਿੰਨ ਵਾਰ ਵਧਾਇਆ ਜਾ ਚੁੱਕਿਆ ਸੀ ਅਤੇ ਸੋਮਵਾਰ ਨੂੰ ਚੌਥੀ ਵਾਰ ਇਸਨੂੰ ਵਧਾ ਦਿੱਤਾ ਗਿਆ ਹੈ । ਬਿਹਾਰ ਵਿੱਚ 15 ਮਈ ਤੱਕ ਪਹਿਲੀ ਵਾਰ ਲਾਕਡਾਊਨ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਨੇ ਸਥਿਤੀ ਦੇ ਅਧਾਰ ‘ਤੇ ਇਸ ਨੂੰ 25 ਮਈ ਤੱਕ ਵਧਾ ਦਿੱਤਾ ਸੀ ।
ਦੱਸ ਦੇਈਏ ਕਿ ਪਹਿਲਾਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਰਕਾਰ ਬਿਹਾਰ ਵਿੱਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਲਾਕਡਾਊਨ ਦੀ ਮਿਆਦ ਵਧਾ ਸਕਦੀ ਹੈ। ਬਿਹਾਰ ਵਿੱਚ ਕੋਰੋਨਾ ਦੀ ਰਫ਼ਤਾਰ ਲਾਕਡਾਊਨ ਲਗਾਉਣ ਤੋਂ ਬਾਅਦ ਤੋਂ ਹੀ ਬਹੁਤ ਹੌਲੀ ਹੈ। ਬਿਹਾਰ ਵਿੱਚ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਦਾ ਨਤੀਜਾ ਇਹ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਕੋਰੋਨਾ ਦੇ ਰੋਜ਼ਨਾਨ ਕੇਸਾਂ ਦੀ ਗਿਣਤੀ 15 ਹਜ਼ਾਰ ਤੋਂ ਘੱਟ ਕੇ 1500 ਹੋ ਗਈ ਹੈ।
ਇਹ ਵੀ ਦੇਖੋ: ਕੰਗਨਾ ਰਣੌਤ ਨੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ-LIVE ਤਸਵੀਰਾਂ