Biocon executive chairperson: ਦੇਸ਼ ਦੀਆਂ ਕੁਝ ਫਾਰਮਾ ਕੰਪਨੀਆਂ ਵਿੱਚੋਂ ਇੱਕ ਬਾਇਓਕਾਨ ਲਿਮਟਿਡ ਦੇ ਕਾਰਜਕਾਰੀ ਚੇਅਰਪਰਸਨ ਕਿਰਨ ਮਜੂਮਦਾਰ ਸ਼ਾ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਹਲਕੇ ਲੱਛਣ ਹਨ। ਮੈਨੂੰ ਉਮੀਦ ਹੈ ਕਿ ਇਹ ਜਲਦੀ ਠੀਕ ਹੋ ਜਾਵੇਗਾ।’
ਕਿਰਨ ਮਜੂਮਦਾਰ ਸ਼ਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ‘ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦੇ ਟਵੀਟ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਥਰੂਰ ਨੇ ਲਿਖਿਆ,’ ਇਹ ਸੁਣਕੇ ਬਹੁਤ ਦੁੱਖ ਹੋਇਆ । ਅਸੀਂ ਤੁਹਾਨੂੰ ਜਲਦੀ ਸਿਹਤਮੰਦ ਦੇਖਣਾ ਚਾਹੁੰਦੇ ਹਾਂ। ਜਲਦੀ ਠੀਕ ਹੋ ਜਾਓ ਦੋਸਤ। ‘
ਦੱਸ ਦੇਈਏ ਕਿ ਸ਼ਾ ਨੇ ਕੋਰੋਨਾ ਵਾਇਰਸ ਦਾ ਦੁਨੀਆ ਦਾ ਪਹਿਲਾ ਸੁਰੱਖਿਅਤ ਟੀਕਾ ਵਿਕਸਿਤ ਕਰਨ ਦੇ ਰੂਸ ਦੇ ਦਾਅਵਿਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ । ਪਿਛਲੇ ਹਫ਼ਤੇ ਹੀ ਸ਼ਾ ਨੇ ਟਵੀਟ ਕਰ ਕਲੀਨਿਕਲ ਪ੍ਰੀਖਣ ਵਿੱਚ ਅੰਕੜਿਆਂ ਦੀ ਕਮੀ ਦੱਸਦੇ ਹੋਏ ਰੂਸੀ ਦਾਅਵੇ ‘ਤੇ ਸਵਾਲ ਚੁੱਕੇ ਸ ਨ। ਉਨ੍ਹਾਂ ਨੇ ਕਿਹਾ ਸੀ ਕਿ ਇਸ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਦੁਨੀਆ ਦੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਨੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਹੀ ਟੀਕਾ ਲਾਂਚ ਕਰਨ ‘ਤੇ ਵੀ ਸਵਾਲ ਕੀਤਾ ਸੀ ਅਤੇ ਕਿਹਾ ਸੀ ਕਿ ਅਜਿਹਾ ਹੈ, ਤੱਦ ਵੀ ਇਸ ਨੂੰ ਦੁਨੀਆ ਦਾ ਪਹਿਲਾ ਟੀਕਾ ਨਹੀਂ ਕਿਹਾ ਜਾ ਸਕਦਾ ।