ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ‘ਚ ਬਰਡ ਫਲੂ ਦਾ ਖਤਰਾ ਵੀ ਮੰਡਰਾ ਰਿਹਾ ਹੈ। ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ ਤਿੰਨ ਵੱਖ-ਵੱਖ ਪੰਚਾਇਤਾਂ ਵਿੱਚ ਬਰਡ ਫਲੂ ਦੇ ਫੈਲਣ ਦੀ ਪੁਸ਼ਟੀ ਹੋਈ ਹੈ। ਇਨਫੈਕਸ਼ਨ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਮੁਰਗੀਆਂ ਅਤੇ ਬੱਤਖਾਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ। ਇਸ ਤਹਿਤ ਜ਼ਿਲ੍ਹੇ ਵਿੱਚ 6 ਹਜ਼ਾਰ ਤੋਂ ਵੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਤਖਾਂ ਸ਼ਾਮਲ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਜ਼ਿਲੇ ਵਿੱਚ ਸ਼ਨੀਵਾਰ ਨੂੰ ਕੁੱਲ 6,017 ਪੰਛੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਤਖਾਂ ਸਨ।” ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ, “ਵੇਚੂਰ ਵਿੱਚ ਲਗਭਗ 133 ਬੱਤਖਾਂ ਅਤੇ 156 ਮੁਰਗੀਆਂ, ਨਿਨਾਦੂਰ ਵਿੱਚ 2,753 ਬੱਤਖਾਂ ਅਤੇ ਅਰਪੁਕਾਰਾ ਵਿੱਚ 2,975 ਬੱਤਖਾਂ ਨੂੰ ਮਾਰਿਆ ਗਿਆ ਹੈ। ਇਨ੍ਹਾਂ ਵਿੱਚ ਬਰਡ ਫਲੂ ਜਾਂ ਏਵੀਅਨ ਫਲੂ, ਇੱਕ ਬਹੁਤ ਹੀ ਛੂਤ ਵਾਲੀ ਜੈਨੇਟਿਕ ਬਿਮਾਰੀ ਪਾਈ ਗਈ ਸੀ।” ਦੂਜੇ ਪਾਸੇ ਕੇਰਲ ‘ਚ ਬਰਡ ਫਲੂ ਦੇ ਪ੍ਰਕੋਪ ਦੇ ਮੱਦੇਨਜ਼ਰ ਲਕਸ਼ਦੀਪ ਪ੍ਰਸ਼ਾਸਨ ਨੇ ਉੱਥੇ ਫਰੋਜ਼ਨ ਚਿਕਨ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਤੋਂ ਪਹਿਲਾਂ ਅਲਾਪੁਝਾ ਜ਼ਿਲ੍ਹੇ ਦੀ ਹਰੀਪਦ ਨਗਰਪਾਲਿਕਾ ਵਿੱਚ ਕਈ ਪੰਛੀਆਂ ਦੇ ਮਰਨ ਤੋਂ ਬਾਅਦ ਸਰਕਾਰ ਨੇ ਮੁਰਗੀਆਂ ਅਤੇ ਬੱਤਖਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ। ਇੱਥੇ ਲਗਭਗ 20,471 ਪੰਛੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਲਾਪੁਜ਼ਾ ਜ਼ਿਲ੍ਹੇ ਦੇ ਕੁਲੈਕਟਰ ਨੇ ਬਤਖ, ਮੁਰਗੀ, ਬਟੇਰ ਸਮੇਤ ਘਰੇਲੂ ਪੰਛੀਆਂ ਦੇ ਅੰਡੇ ਅਤੇ ਮਾਸ ਖਾਣ ਅਤੇ ਵੇਚਣ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵੱਲੋਂ ਇੱਕ ਟੀਮ ਵੀ ਭੇਜੀ ਗਈ ਸੀ। ਬਰਡ ਫਲੂ ਨੂੰ ਏਵੀਅਨ ਫਲੂ ਵੀ ਕਿਹਾ ਜਾਂਦਾ ਹੈ, ਜੋ ਕਿ ਇੱਕ ਵਾਇਰਲ ਇਨਫੈਕਸ਼ਨ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਦੇ ਅਨੁਸਾਰ, ਬਰਡ ਫਲੂ ਆਮ ਤੌਰ ‘ਤੇ ਜੰਗਲੀ ਪੰਛੀਆਂ ਰਾਹੀਂ ਪਾਲਤੂ ਪੰਛੀਆਂ ਵਿੱਚ ਫੈਲਦਾ ਹੈ। WHO ਦੇ ਅਨੁਸਾਰ, ਬਰਡ ਫਲੂ ਜਾਂ ਏਵੀਅਨ ਫਲੂ ਇੱਕ ਇਨਫਲੂਐਂਜ਼ਾ ਵਾਇਰਸ ਹੈ ਜੋ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। ਜਦੋਂ ਕੋਈ ਵਿਅਕਤੀ ਸੰਕਰਮਿਤ ਪੰਛੀ ਦੇ ਸਿੱਧੇ ਸੰਪਰਕ ਵਿੱਚ ਆਉਂਦਾ ਹੈ, ਤਾਂ ਸੰਕਰਮਿਤ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।