Bjp demands action against mamata : ਭਾਰਤੀ ਜਨਤਾ ਪਾਰਟੀ (BJP) ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਉਨ੍ਹਾਂ ਦੇ ਇਸ ਦੋਸ਼ ਵਾਲੇ ਬਿਆਨ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਕਮਿਸ਼ਨ ਨੂੰ ਪ੍ਰਭਾਵਤ ਕਰ ਸਕਦੇ ਹਨ। ਬੀਜੇਪੀ ਨੇ ਬੈਨਰਜੀ ਉੱਤੇ ਸ਼ਾਹ ਖ਼ਿਲਾਫ਼ “ਝੂਠੇ ਦੋਸ਼ਾਂ” ਦੀ ਮੁਹਿੰਮ ਚਲਾਉਣ ਦਾ ਦੋਸ਼ ਵੀ ਲਾਇਆ ਹੈ। ਭਾਜਪਾ ਦਾ ਇੱਕ ਵਫ਼ਦ ਨੇ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਕਮਿਸ਼ਨ ਨੂੰ ਮਮਤਾ ਬੈਨਰਜੀ ਵੱਲੋਂ 16 ਮਾਰਚ ਨੂੰ ਬਨਕੁਰਾ ਵਿਖੇ ਇੱਕ ਰੈਲੀ ਵਿੱਚ ਦਿੱਤੇ ਭਾਸ਼ਣ ਦਾ ਇੱਕ ਹਿੱਸਾ ਦਿਖਾਇਆ। ਜਿਸ ਵਿੱਚ ਉਨ੍ਹਾਂ ਨੇ ਸ਼ਾਹ ਨੂੰ ਨਿਸ਼ਾਨਾ ਬਣਾਉਦਿਆਂ ਕਿਹਾ ਸੀ, “ਚੋਣ ਕਮਿਸ਼ਨ ਕੌਣ ਚਲਾ ਰਿਹਾ ਹੈ?” ਅਮਿਤ ਸ਼ਾਹ, ਕੀ ਤੁਸੀਂ ਚੋਣ ਕਮਿਸ਼ਨ ਚਲਾ ਰਹੇ ਹੋ ?” ਭਾਜਪਾ ਨੇ ਕਿਹਾ, ਬੈਨਰਜੀ ਨੇ ਦੋਸ਼ ਲਾਇਆ ਸੀ ਕਿ ਉਹ ਕੋਲਕਾਤਾ ਵਿੱਚ ਬੈਠ ਕੇ ਸਾਜਿਸ਼ ਰਚ ਰਹੇ ਹਨ।
ਬੈਨਰਜੀ ਦੇ ਭਾਸ਼ਣ ਦੇ ਹੋਰ ਵੇਰਵੇ ਸਾਂਝੇ ਕਰਦਿਆਂ ਭਾਜਪਾ ਨੇ ਕਿਹਾ, “ਉਪਰੋਕਤ ਜ਼ਿਕਰ ਕੀਤੀਆਂ ਉਦਾਹਰਣਾਂ ਝੂਠ, ਤੱਥ ਰਹਿਤ, ਝੂਠੇ ਦੋਸ਼ਾਂ ਦੀਆਂ ਹਨ। ਅਮਿਤ ਸ਼ਾਹ ਅਤੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਦੇ ਅਕਸ ਅਤੇ ਨਾਮਵਰਤਾ ਨੂੰ ਵਿਗਾੜਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਗ਼ਲਤ ਜਾਣਕਾਰੀ ਫੈਲਾਉਣਾ ਅਤੇ ਇਸ ਨਾਲ ਵੋਟਰਾਂ ‘ਤੇ ਗਲਤ ਪ੍ਰਭਾਵ ਪਾਉਣਾ ਹੈ।” ਬੀਜੇਪੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੱਲੋਂ ਕੋਈ ਦੰਡਕਾਰੀ ਜਾਂ ਸੁਧਾਰਵਾਦੀ ਕਾਰਵਾਈ ਦੇ ਡਰ ਦੀ ਅਣਹੋਂਦ ਵਿੱਚ ਰਾਜਨੀਤਿਕ ਵਿਚਾਰ ਵਟਾਂਦਰੇ ਅਤੇ ਬੈਨਰਜੀ ਦੁਆਰਾ ਵਰਤੀ ਗਈ ਭਾਸ਼ਾ ਨੇ ਨਾ ਸਿਰਫ ਚੋਣ ਮਾਹੌਲ ਖਰਾਬ ਕੀਤਾ, ਬਲਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਜ਼ੁਬਾਨੀ ਅਤੇ ਸਰੀਰਕ ਹਿੰਸਾ ਨੂੰ ਅਪਣਾਉਣ ਲਈ ਉਤਸ਼ਾਹਤ ਕੀਤਾ ਹੈ। ਭਾਜਪਾ ਵੱਲੋਂ ਇਹ ਕਿਹਾ ਗਿਆ ਸੀ, “ਅਸੀਂ ਚੋਣ ਕਮਿਸ਼ਨ ਨੂੰ ਮਮਤਾ ਬੈਨਰਜੀ ਨੂੰ ਹੋਰ ਭਾਸ਼ਣ ਦੇਣ ਤੋਂ ਰੋਕਣ ਦੀ ਬੇਨਤੀ ਕਰਦੇ ਹਾਂ। ਉਨ੍ਹਾਂ ਦੇ ਮੌਜੂਦਾ ਅਤੇ ਪਿੱਛਲੇ ਵਿਵਹਾਰ ਲਈ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜੋ ਕਿ ਮਾਡਲ ਕੋਡ ਦੀ ਉਲੰਘਣਾ ਕੀਤੀ ਗਈ ਹੈ, ਨਹੀਂ ਤਾਂ ਇਸ ਨਾਲ ਚੋਣ ਮਾਹੌਲ ਖਰਾਬ ਹੋ ਸਕਦਾ ਹੈ।”
ਇਹ ਵੀ ਦੇਖੋ : ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ 19 ਨੂੰ ਸੂਬੇ ਦੀਆ ਮੰਡੀਆਂ ‘ਚ ਕਰਨਗੇ ਸਰਕਾਰੀ ਨੀਤੀਆਂ ਦਾ ਵਿਰੋਧ