BJP leader GS Bawa : ਭਾਰਤੀ ਜਨਤਾ ਪਾਰਟੀ (BJP) ਦੇ ਦਿੱਲੀ ਪ੍ਰਦੇਸ਼ ਉਪ ਪ੍ਰਧਾਨ ਰਹਿ ਚੁੱਕੇ ਜੀ ਐੱਸ ਬਾਵਾ ਨੇ ਕਥਿਤ ਤੌਰ ‘ਤੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਨੇ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਗ੍ਰਿਲ ਨਾਲ ਲਟਕ ਕੇ ਆਤਮ ਹੱਤਿਆ ਹੈ। ਜੀ ਐੱਸ ਬਾਵਾ ਪੱਛਮੀ ਦਿੱਲੀ ਦੇ ਫਤੇਹ ਨਗਰ ਵਿੱਚ ਰਹਿੰਦੇ ਸੀ। ਉਨ੍ਹਾਂ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ। ਜਦੋਂ ਪਾਰਕ ਵਿੱਚ ਸੈਰ ਕਰਨ ਗਏ ਲੋਕਾਂ ਨੇ ਲਟਕਦੀ ਲਾਸ਼ ਵੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਦਿੱਲੀ ਭਾਜਪਾ ਦੇ ਨੇਤਾ ਜੀ ਐਸ ਬਾਵਾ ਵਜੋਂ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਜੀ ਐਸ ਬਾਵਾ ਨੇ ਪੱਛਮੀ ਦਿੱਲੀ ਤੋਂ ਭਾਜਪਾ ਪਾਰਟੀ ਦੀ ਨੁਮਾਇੰਦਗੀ ਕਰਦੇ ਸਨ। ਜੀ ਐਸ ਬਾਵਾ ਵਕਾਲਤ ਦੇ ਪੇਸ਼ੇ ਨਾਲ ਵੀ ਜੁੜੇ ਹੋਏ ਸੀ। ਕਿਸੇ ਨੂੰ ਪਤਾ ਨਹੀਂ ਹੈ ਕਿ ਜੀ ਐਸ ਬਾਵਾ ਨੇ ਖੁਦਕੁਸ਼ੀ ਕਿਉਂ ਕੀਤੀ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜੀ.ਏ. ਬਾਵਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੀਐਸ ਬਾਵਾ ਦੀ ਆਤਮ ਹੱਤਿਆ ਤੋਂ ਪਰਿਵਾਰਕ ਮੈਂਬਰਾਂ ਸਮੇਤ ਹੋਰ ਲੋਕ ਵੀ ਹੈਰਾਨ ਹਨ।
ਇਹ ਵੀ ਦੇਖੋ : MP Ravneet Bittu ਵੀ ਆਏ Corona ਦੀ ਲਪੇਟ ‘ਚ, ਖੁਦ ਨੂੰ ਘਰ ਵਿੱਚ ਕੀਤਾ ਆਈਸੋਲੇਟ