BJP leader Uma Bharti: ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੀ ਨੇਤਾ ਉਮਾ ਭਾਰਤੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਉਮਾ ਭਾਰਤੀ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੀ ਟੀਮ ਨੂੰ ਖ਼ਬਰ ਦੇ ਕੇ ਬੁਲਾਇਆ ਅਤੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਉਮਾ ਭਾਰਤੀ ਨੇ ਰਿਸ਼ੀਕੇਸ਼ ਅਤੇ ਹਰਿਦੁਆਰ ਦੇ ਵਿਚਕਾਰ ਇੱਕ ਜਗ੍ਹਾ ‘ਤੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਉਮਾ ਭਾਰਤੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਉਮਾ ਭਾਰਤੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਤੁਹਾਡੀ ਜਾਣਕਾਰੀ ਲਈ ਇਹ ਪਾ ਰਹੀ ਹਾਂ ਕਿ ਮੈਂ ਅੱਜ ਆਪਣੀ ਪਹਾੜੀ ਯਾਤਰਾ ਦੀ ਸਮਾਪਤੀ ਦੇ ਆਖਰੀ ਦਿਨ ਪ੍ਰਸ਼ਾਸਨ ਨੂੰ ਤਾਕੀਦ ਕਰਦਿਆਂ ਕੋਰੋਨਾ ਟੈਸਟ ਦੀ ਟੀਮ ਨੂੰ ਬੁਲਾਇਆ ਕਿਉਂਕਿ ਮੈਨੂੰ 3 ਦਿਨ ਤੋਂ ਹਲਕਾ ਬੁਖਾਰ ਸੀ।”
ਉਮਾ ਭਾਰਤੀ ਨੇ ਇੱਕੋ ਸਮੇਂ ਕਈ ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੋਰੋਨਾ ਪਾਜ਼ੀਟਿਵ ਆਉਣ ਦੀ ਗੱਲ ਦੱਸੀ ਹੈ। ਉਮਾ ਭਾਰਤੀ ਨੇ ਟਵੀਟ ਵਿੱਚ ਲਿਖਿਆ ਕਿ ਮੈਂ ਹਿਮਾਲੀਆ ਵਿੱਚ ਕੋਵਿਡ ਦੇ ਸਾਰੇ ਕਾਨੂੰਨਾਂ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕੀਤਾ । ਫਿਰ ਵੀ, ਮੈਂ ਕੋਰੋਨਾ ਪਾਜ਼ੀਟਿਵ ਨਿਕਲੀ ਹਾਂ। ਮੈਂ ਹੁਣ ਹਰਿਦੁਆਰ ਅਤੇ ਰਿਸ਼ੀਕੇਸ਼ ਦਰਮਿਆਨ ਵੰਦੇ ਮਾਤਰਮ ਕੁੰਜ ਵਿੱਚ ਕੁਆਰੰਟੀਨ ਹਾਂ ਜੋ ਕਿ ਮੇਰੇ ਪਰਿਵਾਰ ਵਾਂਗ ਹੈ। ਮੈਂ 4 ਦਿਨਾਂ ਬਾਅਦ ਦੁਬਾਰਾ ਟੈਸਟ ਕਰਵਾਉਂਗੀ ਅਤੇ ਜੇ ਸਥਿਤੀ ਇਹੀ ਰਹੀ ਤਾਂ ਡਾਕਟਰਾਂ ਦੀ ਸਲਾਹ ਅਨੁਸਾਰ ਫੈਸਲਾ ਕਰੂੰਗੀ।
ਦੱਸ ਦੇਈਏ ਕਿ ਉਮਾ ਭਾਰਤੀ ਨੇ ਟਵੀਟ ਵਿੱਚ ਅਪੀਲ ਕੀਤੀ ਹੈ ਕਿ ਜੋ ਵੀ ਭੈਣ-ਭਰਾ ਮੇਰੇ ਸੰਪਰਕ ਵਿੱਚ ਆਏ ਹਨ ਜਾਂ ਉਹ ਜਾਣੂ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਅਤੇ ਸਾਵਧਾਨੀਆਂ ਵਰਤਣ।