Bjp mp parvesh sahib singh : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਹਿੰਸਾ ਜਾਰੀ ਹੈ। ਭਾਜਪਾ ਦਾ ਦਾਅਵਾ ਹੈ ਕਿ ਤ੍ਰਿਣਮੂਲ ਵਰਕਰਾਂ ਨੇ ਉਨ੍ਹਾਂ ਦੇ ਵਰਕਰਾਂ ‘ਤੇ ਹਮਲਾ ਕੀਤਾ ਸੀ। ਭਾਜਪਾ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ ਹੁਣ ਤੱਕ 9 ਵਰਕਰਾਂ ਦੀ ਮੌਤ ਹੋ ਗਈ ਹੈ। ਭਾਜਪਾ ਤੋਂ ਬਾਅਦ ਖੱਬੇਪੱਖੀ ਨੇ ਵੀ ਟੀਐਮਸੀ ਉੱਤੇ ਹਿੰਸਾ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਯਾਦ ਰੱਖਣਾ ਤ੍ਰਿਣਮੂਲ ਦੇ ਨੇਤਾਵਾਂ ਨੇ ਵੀ ਦਿੱਲੀ ਆਉਣਾ ਹੈ।
ਦਰਅਸਲ, ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਮਜ਼ਬੂਤ ਬਹੁਮਤ ਮਿਲਿਆ ਹੈ। ਨਤੀਜਿਆਂ ਦੇ ਦਿਨ 2 ਮਈ ਨੂੰ ਹੀ ਕੋਲਕਾਤਾ ਵਿੱਚ ਭਾਜਪਾ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ ਸੀ। ਸੋਮਵਾਰ ਨੂੰ ਵੀ ਪਾਰਟੀ ਦੇ ਦੋ ਵਰਕਰਾਂ ਦੀ ਕੁੱਟਮਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਹਿੰਸਕ ਘਟਨਾਵਾਂ ‘ਤੇ, ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਕਿਹਾ -“ਟੀਐਮਸੀ ਦੇ ਗੁੰਡਿਆਂ ਨੇ ਚੋਣਾਂ ਜਿੱਤਦੇ ਹੀ ਸਾਡੇ ਵਰਕਰਾਂ ਨੂੰ ਜਾਨ ਤੋਂ ਮਾਰ ਦਿੱਤਾ। ਵਰਕਰਾਂ ਦੀਆ ਗੱਡੀਆਂ ਤੋੜੀਆਂ। ਬਦਮਾਸ਼ ਉਨ੍ਹਾਂ ਘਰਾਂ ਨੂੰ ਅੱਗ ਲਗਾ ਰਹੇ ਹਨ। ਯਾਦ ਰੱਖਣਾ, ਟੀਐਮਸੀ ਦੇ ਸੰਸਦ ਮੈਂਬਰ, ਮੁੱਖ ਮੰਤਰੀ, ਵਿਧਾਇਕਾਂ ਨੂੰ ਵੀ ਦਿੱਲੀ ਆਉਣਾ ਹੋਵੇਗਾ। ਇਸ ਨੂੰ ਇੱਕ ਚੇਤਾਵਨੀ ਸਮਝ ਲੈਣਾ। ਚੋਣਾਂ ਵਿੱਚ ਹਾਰ ਜਿੱਤ ਹੁੰਦੀ ਹੈ, ਕਤਲ ਨਹੀਂ।”
ਇਹ ਵੀ ਦੇਖੋ : Big Breaking : ਖਿਡਾਰੀਆਂ ਦੇ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ IPL ਸਸਪੈਂਡ !