ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ, ਭਾਜਪਾ ਛੱਡਣ ਵਾਲੇ ਨੇਤਾਵਾਂ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਮੁਕੁਲ ਰਾਏ ਦੀ ਤ੍ਰਿਣਮੂਲ ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਭਾਜਪਾ ਨੇਤਾ ਮਮਤਾ ਬੈਨਰਜੀ ਦੀ ਪਾਰਟੀ (ਟੀਐਮਸੀ) ਵਿੱਚ ਲਗਾਤਾਰ ਸ਼ਾਮਿਲ ਹੋ ਰਹੇ ਹਨ।
ਸੋਮਵਾਰ ਨੂੰ ਉੱਤਰ ਬੰਗਾਲ ਦੇ ਅਲੀਪੁਰਦੁਆਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਗੰਗਾ ਪ੍ਰਸਾਦ ਸ਼ਰਮਾ ਸਣੇ ਅੱਠ ਭਾਜਪਾ ਨੇਤਾ ਤ੍ਰਿਣਮੂਲ ਵਿੱਚ ਸ਼ਾਮਿਲ ਹੋਏ ਹਨ। ਸਾਰੇ ਆਗੂ ਸੁਖੇਂਦੂ ਸ਼ੇਖਰ ਰਾਏ ਅਤੇ ਵ੍ਰਤਯ ਬਾਸੁ ਦੀ ਹਾਜ਼ਰੀ ਵਿੱਚ ਟੀਐਮਸੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਮੁਕੁਲ ਰਾਏ ਨੇ ਕਿਹਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਉੱਤਰ ਬੰਗਾਲ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਸੀ, ਹੁਣ ਭਾਜਪਾ ਤੋਂ ਟੀਐਮਸੀ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਵੀ ਉੱਤਰ ਬੰਗਾਲ ਤੋਂ ਹੀ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ : ਸਿੱਧੂ ਫਿਰ ਹੋਏ ਸਿੱਧੇ, CM ‘ਤੇ ਨਿਸ਼ਾਨਾ ਸਾਧਦਿਆਂ ਕਿਹਾ – ‘ਮੈਂ ਕੋਈ ਸ਼ੋਅਪੀਸ ਨਹੀਂ ਜੋ ਸਿਰਫ ਚੋਣਾਂ ‘ਚ ਕੰਮ ਆਵਾਂ’
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਕੂਲ ਰਾਏ ਟੀਐਮਸੀ ਵਿੱਚ ਆਪਣੇ ਬੇਟੇ ਸ਼ੁਭ੍ਰਾਂਸ਼ੁ ਰਾਏ ਨਾਲ ਘਰ ਪਰਤੇ ਸਨ। ਚੋਣ ਤੋਂ ਪਹਿਲਾਂ ਮੁਕੁਲ ਰਾਏ ਭਾਜਪਾ ਵਿੱਚ ਰਾਸ਼ਟਰੀ ਉਪ ਪ੍ਰਧਾਨ ਸਨ, ਪਰ ਰਾਜ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਮੁਕੁਲ ਰਾਏ ਨੇ ਆਪਣੀ ਪੁਰਾਣੀ ਪਾਰਟੀ ਵਿੱਚ ਜਾਣ ਦਾ ਫੈਸਲਾ ਕੀਤਾ।
ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ Live , ਹੋ ਰਹੇ ਵੱਡੇ ਸਿਆਸੀ ਧਮਾਕੇ, ਕੁੰਵਰ ਵਿਜੇ ਪ੍ਰਤਾਪ ਵੀ ਮੌਜੂਦ