ਕੇਂਦਰੀ ਸਿਹਤ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜ ਸਭਾ ਵਿਚ ਸਦਨ ਦੇ ਨੇਤਾ ਬਣਾਏ ਗਏ ਹਨ। ਉਹ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਥਾਂ ਲੈਣਗੇ। ਮੋਦੀ ਸਰਕਾਰ 3.0 ਵਿਚ ਜੇਪੀ ਨੱਢਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਲਈ ਸੀ। ਉਨ੍ਹਾਂ ਨੂੰ ਸਰਕਾਰ ਵਿਚ ਸਿਹਤ ਮੰਤਰਾਲੇ ਸੌਂਪਿਆ ਗਿਆ ਹੈ। ਕੇਂਦਰੀ ਮੰਤਰੀ ਬਣਨ ਦੇ ਬਾਅਦ ਹੁਣ ਜੇਪੀ ਨੱਢਾ ਨੂੰ ਰਾਜਸਭਾ ਵਿਚ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ ‘ਚ ਨੌਜਵਾਨ ਨੇ ਟੈਂਕੀ ‘ਤੇ ਚੜ੍ਹ ਕੇ ਮਾਰੀ ਛਾ/ਲ, ਹੋਇਆ ਰੱਬ ਨੂੰ ਪਿਆ/ਰਾ
ਦੱਸ ਦੇਈਏ ਕਿ ਜੇਪੀ ਨੱਢਾ ਫਿਲਹਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਹਨ। ਪਾਰਟੀ ਪ੍ਰਧਾਨ ਵਜੋਂ 30 ਜੂਨ ਨੂੰ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਅਜਿਹੇ ਵਿਚ ਉਨ੍ਹਾਂ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਭਾਜਪਾ ਸੰਗਠਨ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਜੇਪੀ ਨੱਢਾ ਨੂੰ ਮੋਦੀ ਮੰਤਰੀ ਮੰਡਲ ਵਿਚ ਜਗ੍ਹਾ ਮਿਲਣ ਦੇ ਬਾਅਦ ਹੀ ਇਹ ਗੱਲ ਸਾਫ ਹੋ ਚੁੱਕੀ ਸੀ। ਹੁਣ ਉਨ੍ਹਾਂ ਨੂੰ ਭਾਜਪਾ ਨੇ ਰਾਜ ਸਭਾ ਵਿਚ ਸਦਨ ਦੇ ਨੇਤਾ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਤੱਕ ਪੀਯੂਸ਼ ਗੋਇਲ ਰਾਜ ਸਭਾ ਵਿਚ ਸਦਨ ਦੇ ਨੇਤਾ ਸਨ ਪਰ ਇਸ ਵਾਰ ਉਹ ਲੋਕ ਸਭਾ ਚੋਣ ਜਿੱਤ ਗਏ ਹਨ। ਉਹੀ ਹੁਣ ਇਹ ਜ਼ਿੰਮੇਵਾਰੀ ਸੰਭਾਲਣਗੇ।
ਵੀਡੀਓ ਲਈ ਕਲਿੱਕ ਕਰੋ -: