BJP van vandalism: ਪੱਛਮੀ ਬੰਗਾਲ ਵਿੱਚ ਚੋਣਾਂ ਦਾ ਪਹਿਲਾ ਪੜਾਅ 27 ਮਾਰਚ ਨੂੰ ਹੈ। ਇਸ ਨਾਲ ਰਾਜ ਵਿਚ ਚੋਣ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਸ਼ਨੀਵਾਰ ਨੂੰ ਸਵਭੂਮੀ ਨੇੜੇ ਕੜਾਪਾਰਾ ਵਿਖੇ ਭਾਜਪਾ ਦੇ ਗੋਦਾਮ ਵਿੱਚ ਖੜ੍ਹੀ ਇਕ ਪਬਲੀਸਿਟੀ ਵੈਨ ਦੀ ਭੰਨਤੋੜ ਕੀਤੀ ਗਈ ਅਤੇ ਡਰਾਈਵਰਾਂ ਅਤੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਗਈ। ਐਤਵਾਰ ਨੂੰ ਇਸ ‘ਤੇ ਕਾਰਵਾਈ ਕਰਦੇ ਹੋਏ ਕੋਲਕਾਤਾ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ।ਪੁਲਿਸ ਨੇ ਪੰਜਾਂ ਖਿਲਾਫ ਗੈਰ ਜ਼ਮਾਨਤੀ ਜ਼ੁਰਮ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਗੁੰਡਿਆਂ ‘ਤੇ ਤੋੜ-ਫੋੜ ਕਰਨ ਦਾ ਦੋਸ਼ ਲਾਇਆ। ਬੀਜੇਪੀ ਨੇ ਕਿਹਾ ਸੀ ਕਿ ਟੀਐਮਸੀ ਦੇ ਗੁੰਡਿਆਂ ਨੇ ਕੜਾਪਾਰਾ ਦੇ ਗੋਦਾਮ ਵਿੱਚ ਦਾਖਲ ਹੋਕੇ, ਪ੍ਰਚਾਰ ਵਾਲੀ ਵੈਨ ਤੋੜ ਦਿੱਤੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ। ਭਾਜਪਾ ਨੇ ਇਹ ਦੋਸ਼ ਅਜਿਹੇ ਸਮੇਂ ਲਗਾਏ ਹਨ ਜਦੋਂ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ, ਭਾਜਪਾ ਨੇਤਾ ਸਮਿਕ ਭੱਟਾਚਾਰੀਆ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੇ ਨਾਲ ਹੀ ਅੱਜ ਕੋਲਕਾਤਾ ਪਹੁੰਚੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਮਤਾ ਭਾਜਪਾ ਦੇ ਤੂਫਾਨ ਕਾਰਨ ਮਮਤਾ ਡਰ ਗਈ ਹੈ। ਇਸੇ ਕਾਰਨ ਟੀਐਮਸੀ ਸਮਰਥਕ ਭਾਜਪਾ ਦੀ ਪਰਿਵਰਤਨ ਰੈਲੀ ‘ਤੇ ਹਮਲਾ ਕਰ ਰਹੇ ਹਨ।
ਇਹ ਵੀ ਦੇਖੋ: ਮਨਜੀਤ ਧਨੇਰ ਫੇਸਬੁੱਕ ‘ਤੇ ਅੰਦੋਲਨ ਨੂੰ ਲੈ ਅਫ਼ਵਾਹਾਂਫੈਲਾਉਣ ਵਾਲਿਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ !