BJP youth leader Pamela Goswami : ਪੁਲਿਸ ਨੇ ਬੰਗਾਲ ਦੀ ਭਾਜਪਾ ਇਕਾਈ ਦੇ ਯੁਵਾ ਮੋਰਚੇ ਦੀ ਆਗੂ ਪਾਮੇਲਾ ਗੋਸਵਾਮੀ ਅਤੇ ਪ੍ਰਬੀਰ ਕੁਮਾਰ ਡੇ ਨੂੰ ਨਸ਼ੀਲੇ ਪਦਾਰਥ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਨਿਊ ਅਲੀਪੁਰ ਥਾਣੇ ਦੀ ਪੁਲਿਸ ਨੇ ਦੁਪਹਿਰ ਦੇ ਸਮੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪਾਮੇਲਾ ਗੋਸਵਾਮੀ ਸਟੇਟ ਯੂਥ ਫਰੰਟ ਦੀ ਸਕੱਤਰ ਅਤੇ ਹੁਗਲੀ ਜ਼ਿਲ੍ਹਾ ਭਾਜਪਾ ਦੀ ਸਕੱਤਰ ਹੈ। ਪੁਲਿਸ ਦਾ ਕਹਿਣਾ ਹੈ ਕਿ ਪਾਮੇਲਾ ਗੋਸਵਾਮੀ ਅਤੇ ਪ੍ਰਬੀਰ ਡੀ ਦੀ ਲੰਬੇ ਸਮੇਂ ਤੋਂ ਦੋਸਤੀ ਹੈ ਅਤੇ ਪੁਲਿਸ ਨੂੰ ਲੰਮੇ ਸਮੇਂ ਤੋਂ ਸ਼ੱਕ ਸੀ ਕਿ ਪਾਮੇਲਾ ਗੋਸਵਾਮੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੈ। ਪੁਲਿਸ ਉਨ੍ਹਾਂ ‘ਤੇ ਨਜਰ ਰੱਖ ਰਹੀ ਸੀ। ਨਿਊ ਅਲੀਪੁਰ ਥਾਣੇ ਦੀ ਪੁਲਿਸ ਮਹਿਲਾ ਪੁਲਿਸ ਸਮੇਤ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪਾਮੇਲਾ ਗੋਸਵਾਮੀ ਦੀ ਗ੍ਰਿਫਤਾਰੀ ਦੇ ਸਮੇਂ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਸਨ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਨਿਊ ਅਲੀਪੁਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਕ ਕਾਰ ਵਿੱਚ ਆਏ ਸੀ। ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਤਾ ਉਸ ਸਮੇਂ ਪਾਮੇਲਾ ਗੋਸਵਾਮੀ ਦੇ ਬੈਗ ਵਿੱਚੋਂ 100 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ। ਬਾਜ਼ਾਰ ਵਿੱਚ ਨਸ਼ੇ ਦੀ ਅੰਦਾਜ਼ਨ ਕੀਮਤ ਲੱਖਾਂ ਦੇ ਵਿੱਚ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੋਵਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਸ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹੋਰ ਕੌਣ-ਕੌਣ ਇਸ ਮਾਮਲੇ ‘ਚ ਜੁੜਿਆ ਹੋਇਆ ਹੈ।
ਇਹ ਵੀ ਦੇਖੋ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਂ ਆਉਣ ਤੇ ਰੁਲਦੂ ਸਿੰਘ ਮਾਨਸਾ ਦਾ ਕਿਸਾਨੀ ਸਟੇਜ ਤੋਂ ਸੁਣੋ ਐਲਾਨ