ਭਾਰਤੀ ਜਨਤਾ ਪਾਰਟੀ ਦਾ ਦੋ ਦਿਨਾ ਰਾਸ਼ਟਰੀ ਸੰਮੇਲਨ ਸ਼ਨੀਵਾਰ (17 ਫਰਵਰੀ, 2024) ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ ਵਾਲੀ ਭਾਜਪਾ ਦੀ ਇਸ ਆਮ ਬੈਠਕ ‘ਚ ਲੋਕ ਸਭਾ ਚੋਣਾਂ ਦਾ ਰੋਡਮੈਪ ਤਿਆਰ ਹੋ ਜਾਵੇਗਾ ਅਤੇ ਇਸ ਦੌਰਾਨ ਦੋ ਪ੍ਰਸਤਾਵ ਲਿਆਂਦੇ ਜਾ ਸਕਦੇ ਹਨ। ਪਹਿਲਾ – ਵਿਕਸਿਤ ਭਾਰਤ : ਇਹ ਮੋਦੀ ਦੀ ਗਾਰੰਟੀ ‘ਤੇ ਹੋ ਸਕਦਾ ਹੈ, ਜਦਕਿ ਦੂਜਾ ਰਾਮ ਮੰਦਰ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਮੰਡਪਮ ਪਹੁੰਚੇ ਜਿਥੇ ਉਨ੍ਹਾਂ ਦਾ ਸਵਾਗਤ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸ਼ਾਲ ਪਹਿਨਾ ਕੇ ਕੀਤਾ। ਇਸ ਦੇ ਬਾਅਦ ਪੀਐੱਮ ਮੋਦੀ ਭਾਜਪਾ ਤੇ ਕੇਂਦਰ ਸਰਕਾਰ ਦੀ ਵਿਕਾਸ ਯਾਤਰਾ ‘ਤੇ ਲੱਗੀ ਪ੍ਰਦਰਸ਼ਨੀ ਵਿਚ ਪਹੁੰਚੇ। ਇਸ ਪ੍ਰਦਰਸ਼ਨੀ ਵਿਚ ਪਿਛਲੇ 10 ਸਾਲ ਦੀ ਵਿਕਾਸ ਯਾਤਰਾ ਦਾ ਜ਼ਿਕਰ ਕੀਤਾ ਗਿਆ ਹੈ।
ਬੈਠਕ ਵਿਚ ਹਿੱਸਾ ਲੈਣ ਲਈ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਸਣੇ ਭਾਜਪਾ ਦੇ ਕਈ ਵੱਡੇ ਨੇਤਾ ਵੀ ਭਾਰਤ ਮੰਡਪਮ ਪਹੁੰਚੇ ਹਨ। ਜਾਣਕਾਰੀ ਦਿੰਦੇ ਭਾਜਪਾ ਜਨਰਲ ਸਕੱਤਰ ਬੀਐੱਲ ਸੰਤੋਸ਼ ਨੇ ਕਿਹਾ ਕਿ 3 ਵਜ ਕੇ 30 ਮਿੰਟ ‘ਤੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਤੇ ਪੀਐੱਮ ਮੋਦੀ ਝੰਡੀ ਲਹਿਰਾਉਣਗੇ। ਇਸ ਦੇ ਬਾਅਦ ਸ਼ਾਮ ਨੂੰ 4 ਵਜੇ ਕੇ 40 ਮਿੰਟ ‘ਤੇ ਜੇਪੀ ਨੱਢਾ ਦਾ ਉਦਘਾਟਨ ਭਾਸ਼ਣ ਹੋਵੇਗਾ। 6.15 ਵਜੇ ਪਹਿਲਾ ਸੰਕਪਲ ਤੇ 7.15 ਵਜੇ ਵੀਡੀਓ ਪ੍ਰੈਜੈਂਟੇਸ਼ਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ISRO ਅੱਜ ਲਾਂਚ ਕਰੇਗਾ ਸੈਟੇਲਾਈਟ INSAT-3DS, ਦੇਵੇਗਾ ਮੌਸਮ ਦੀ ਸਹੀ ਜਾਣਕਾਰੀ
ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ NDA ਦੇ 400 ਪੱਲਸ ਸੀਟਾਂ ਜਿੱਤਣ ਦੇ ਟੀਚੇ ਨੂੰ ਨਜ਼ਰ ਵਿਚ ਰੱਖਦੇ ਹੋਏ ਦੇਸ਼ ਭਰ ਤੋਂ ਅਧਿਕਾਰੀ ਆ ਰਹੇ ਹਨ। ਅੱਜ ਫਸਟ ਹਾਫ ਵਿਚ ਡੈਲੀਗੇਟਸ ਦੀ ਮੀਟਿੰਗ ਹੋਵੇਗੀ ਜਿਸ ਵਿਚ ਪੀਐੱਮ ਮੋਦੀ ਵੀ ਸ਼ਾਮਲ ਹੋ ਸਕਦੇ ਹਨ। ਹਰ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਰਾਸ਼ਟਰੀ ਸੰਮੇਲਨ ਕਰਦੀ ਹੈ।