ਲੋਕਾਂ ਵਿਚ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਬਿਜ਼ੀ ਸ਼ਡਿਊਲ ਹੋਣ ਕਾਰਨ ਲੋਕ ਬਾਜ਼ਾਰ ਜਾਣ ਦੀ ਬਜਾਏ ਘਰ ਬੈਠੇ ਲੋੜੀਂਦੀ ਚੀਜ਼ ਮੰਗਵਾ ਲੈਂਦੇ ਹੋ। ਪਰ ਜੇਕਰ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਗੁਜਰਾਤ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਆਨਲਾਈਨ ਪਾਰਸਲ ਖੋਲ੍ਹਣ ‘ਤੇ ਬਲਾਸਟ ਹੋ ਗਿਆ। ਪਿਓ ਤੇ ਧੀ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ 3 ਹੋਰ ਬੱਚੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਕੰਬ ਗਏ। ਇਕ ਅਣਪਛਾਤੇ ਵਿਅਕਤੀ ਵੱਲੋਂ ਘਰ ਵਿਚ ਪਾਰਸਲ ਦਿੱਤਾ ਗਿਆ। ਉਸ ਪਾਰਸਲ ਵਿਚ ਬਿਜਲੀ ਦਾ ਕੋਈ ਉਪਕਰਣ ਸੀ। ਜਿਵੇਂ ਹੀ ਉਸ ਨੂੰ ਚਲਾਇਆ ਤਾਂ ਧਮਾਕਾ ਹੋ ਗਿਆ।
ਹਾਦਸੇ ਵਿਚ 33 ਸਾਲ ਦੇ ਵਿਅਕਤੀ ਮੌਤ ਹੋ ਗਈ ਹੈ। 3 ਲੜਕੀਆਂ ਜ਼ਖਮੀ ਹਨ। ਇਕ ਲੜਕੀ ਦੀ ਜੇਰੇ ਇਲਾਜ ਮੌਤ ਹੋ ਗਈ ਹੈ। ਜਦੋਂ ਕਿ ਬਾਕੀ 2 ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: