ਪਟਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 4 ਸਾਲਾ ਸਕੂਲੀ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੇਹ ਵੀ ਸਕੂਲ ਦੇ ਨਾਲ ਲੱਗਦੇ ਨਾਲੇ ਵਿਚੋਂ ਬਰਾਮਦ ਹੋਈ ਹੈ। ਭੀੜ ਵੱਲੋਂ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਵੱਡੀ ਗਿਣਤੀ ਵਿਚ ਲੋਕ ਮੌਕੇ ‘ਤੇ ਇਕੱਠੇ ਹੋਏ ਹਨ। ਮ੍ਰਿਤਕ 4 ਸਾਲਾ ਬੱਚਾ ਪਹਿਲਾਂ ਇਸ ਸਕੂਲ ਵਿਚ ਕਲਾਸਾਂ ਲਗਾਉਂਦਾ ਸੀ ਤੇ ਜਦੋਂ ਸਕੂਲ ਖਤਮ ਹੋ ਜਾਂਦਾ ਸੀ ਤਾਂ ਉਥੇ ਹੀ ਟਿਊਸ਼ਨ ਪੜ੍ਹਦਾ ਸੀ। ਬੀਤੇ ਦਿਨ ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਬੀਤੀ ਰਾਤ ਉਸ ਦੀ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ UP ਦੇ CM ਯੋਗੀ ਨੂੰ ਲਿਖੀ ਚਿੱਠੀ, ਚੋਣ ਪ੍ਰਚਾਰ ਪੰਜਾਬ ਆਉਣ ਦਾ ਦਿੱਤਾ ਸੱਦਾ
ਬੱਚੇ ਦੀ ਦੇਹ ਮਿਲਣ ਦੇ ਬਾਅਦ ਪਰਿਵਾਰ ਵਾਲੇ ਭੜਕ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਪਹਿਲਾਂ ਰਸਤਾ ਜਾਮ ਕੀਤਾ ਜਾਂਦਾ ਹੈ ਤੇ ਮਗਰੋਂ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਪੁਲਿਸ ਨੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਹਨ। 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।