BrahMos supersonic cruise : ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਵੀਰਵਾਰ ਨੂੰ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਡੀ. ਆਰ. ਡੀ. ਓ. ਮੁਤਾਬਕ ਨੇਵੀ ਦੇ ਸਵਦੇਸ਼ੀ ਸਟੀਲਥ ਡਿਸਟ੍ਰਾਇਰ INS ਚੇਨਈ ਤੋਂ ਅਰਬ ਸਾਗਰ ‘ਚ ਟਾਰਗੈਟ ਕੀਤਾ ਗਿਆ ਸੀ। ਮਿਜ਼ਾਈਲ ਨੇ ਸਫਲਤਾਪੂਰਵਕ ਟਾਰਗੈਟ ਨੂੰ ਹਿੱਟ ਕੀਤਾ।
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਦੌਰਾਨ ਭਾਰਤ ਆਪਣੀਆਂ ਸ਼ਕਤੀਆਂ ਨੂੰ ਮਜ਼ਬੂਤ ਕਰਨ ‘ਚ ਲੱਗਾ ਹੋਇਆ ਹੈ। ਇਸੇ ਕੜੀ ਤਹਿਤ ਐਤਵਾਰ ਨੂੰ ਦੇਸ਼ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਬ੍ਰਹਮੋਸ ਪ੍ਰਾਈਮ ਸਟ੍ਰਾਈਕ ਹਥਿਆਰ ਦੇ ਰੂਪ ‘ਚ ਨੇਵਲ ਸਰਫੇਸ ਟੀਚਿਆਂ ਨੂੰ ਲੰਬੀ ਦੂਰੀ ਤਕ ਨਿਸ਼ਾਨਾ ਬਣਾ ਕੇ ਜਿੱਤ ਨੂੰ ਯਕੀਨੀ ਬਣਾਏਗਾ। ਇਸ ਤੋਂ ਪਹਿਲਾਂ ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਨੇ ਓਡੀਸ਼ਾ ਦੇ ਚਾਂਦੀਪੁਰ ‘ਚ 30 ਸਤੰਬਰ ਨੂੰ ਬ੍ਰਹਮਸੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਦੱਸ ਦੇਈਏ ਕਿ ਬ੍ਰਹਮਸੋਸ ਪਹਿਲੀ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਜੋ ਇਸ ਸਮੇਂ ਸਰਵਿਸ ‘ਚ ਹੈ। 2005 ‘ਚ ਆਈ. ਐੱਨ. ਐੱਸ. ਰਾਜਪੂਤ ‘ਤੇ ਭਾਰਤੀ ਨੇਵੀ ਨੇ ਇਸ ਮਿਜ਼ਾਈਲ ਦਾ ਇੰਡਕਸ਼ਨ ਕੀਤਾ ਸੀ।
ਭਾਰਤੀ ਫੌਜ ਨੇ ਵੀ ਬ੍ਰਹਮੋਸ ਮਿਜ਼ਾਈਲ ਨੂੰ ਆਪਣੇ ਤਿੰਨ ਰੈਜ਼ੀਮੈਂਟ ‘ਚ ਸ਼ਾਮਲ ਕੀਤਾ ਹੋਇਆ ਹੈ ਮਤਲਬ ਜੇਕਰ ਦੁਸ਼ਮਣ ਕੁਝ ਗਲਤ ਕਰਦਾ ਹੈ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਲੱਦਾਖ ‘ਚ ਚੀਨ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਜਿਸਤਰ੍ਹਾਂ ਤਣਾਅ ਦੀ ਸਥਿਤੀ ਬਣੀ ਹੋਈ ਹੈ, ਅਜਿਹੇ ਸਮੇਂ ‘ਚ ਭਾਰਤ ਨਾਲ ਨਵੀਂ ਤਾਕਤ ਦਾ ਲੱਗਣਾ ਦੁਸ਼ਮਣ ਨੂੰ ਹੈਰਾਨ ਕਰ ਸਕਦਾ ਹੈ। ਭਾਰਤ ਲਗਾਤਾਰ ਦੇਸੀ ਤੇ ਵਿਦੇਸ਼ੀ ਹਥਿਆਰਾਂ ਤੋਂ ਫੌਜ ਨੂੰ ਮਜ਼ਬੂਤ ਕਰਨ ‘ਚ ਲੱਗਾ ਹੋਇਆ ਹੈ।