ਰੁਦਰਪ੍ਰਯਾਗ-ਬਦਰੀਨਾਥ ਹਾਈਵੇਅ ‘ਤੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਧੋਲਤੀਰ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਬੱਸ ਅਲਕਨੰਦਾ ਨਦੀ ਵਿੱਚ ਡਿੱਗ ਗਈ। ਬੱਸ ਡਿੱਗਦੇ ਹੀ ਯਾਤਰੀਆਂ ਵਿੱਚ ਕਾਫ਼ੀ ਚੀਕ-ਚਿਹਾੜਾ ਮਚ ਗਿਆ। ਨਦੀ ਵਿੱਚ ਬੱਸ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਈ ਬੱਸ ਇੱਕ ਟੈਂਪੋ ਟਰੈਵਲਰ ਹੈ। ਯਾਤਰੀਆਂ ਨਾਲ ਭਰੀ ਟੈਂਪੋ ਟਰੈਵਲਰ ਰਾਜਸਥਾਨ ਤੋਂ ਆ ਰਹੀ ਸੀ। ਯਾਤਰੀ ਚਾਰਧਾਮ ਯਾਤਰਾ ਲਈ ਆਏ ਸਨ। ਅਚਾਨਕ ਟੈਂਪੋ ਟਰੈਵਲਰ ਅਲਕਨੰਦਾ ਨਦੀ ਵਿੱਚ ਡਿੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਇਸ ਵਿੱਚ ਲਗਭਗ 18 ਯਾਤਰੀ ਸਵਾਰ ਸਨ।

Bus falls into Alaknanda river
ਹਾਦਸੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ 6 ਤੋਂ 7 ਯਾਤਰੀ ਟੈਂਪੋ ਟਰੈਵਲਰ ਤੋਂ ਨਦੀ ਵਿੱਚ ਡਿੱਗ ਗਏ। SDRF ਅਤੇ ਸਥਾਨਕ ਪੁਲਿਸ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫ਼ੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ – ‘ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਇੱਕ ਟੈਂਪੋ ਟਰੈਵਲਰ ਦੇ ਨਦੀ ਵਿੱਚ ਡਿੱਗਣ ਦੀ ਖ਼ਬਰ ਬਹੁਤ ਦੁਖਦਾਈ ਹੈ। SDRF ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਹਨ। ਮੈਂ ਇਸ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਾਂ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।’
ਵੀਡੀਓ ਲਈ ਕਲਿੱਕ ਕਰੋ -:
























