ਗੁਜਰਾਤ ਦੇ ਇਕ ਕਾਰੋਬਾਰੀ ਨੇ ਕਰੋੜਾਂ ਦੀ ਜਾਇਦਾਦ ਤੇ ਸੁੱਖ-ਸਹੂਲਤਾਂ ਨਾਲ ਜੁੜੀ ਮਾਇਆ ਨੂੰ ਛੱਡ ਕੇ ਭਿਕਸ਼ੂ ਬਣਨ ਦਾ ਫੈਸਲਾ ਕੀਤਾ ਹੈ। ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਉਹ ਛਾਏ ਹੋਏ ਹਨ ਤੇ ਹਰ ਕੋਈ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਹੈ।
ਗੁਜਰਾਤ ਦੇ ਭਾਵੇਸ਼ ਭਾਈ ਭੰਡਾਰੀ ਨੇ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਹਲਚਲ ਪੈਦਾ ਕਰ ਦਿੱਤੀ ਹੈ। ਦੱਸ ਦੇਈਏ ਕਿ ਭਾਵੇਸ਼ ਭੰਡਾਰੀ ਨੇ ਪਤਨੀ ਸਣੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸੰਨਿਆਸ ਲੈਣ ਲਈ ਪਰਿਵਾਰ ਨੇ 200 ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ ਹੈ। ਦੱਸ ਦੇਈਏ ਕਿ ਕਾਰੋਬਾਰੀ ਭਾਵੇਸ਼ ਭੰਡਾਰੀ ਦਾ ਕੰਸਟ੍ਰਕਸ਼ਨ ਦਾ ਬਿਜ਼ਨੈੱਸ ਸੀ ਤੇ ਭਾਵੇਸ਼ ਭਾਈ ਦੇ ਬੱਚੇ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।
ਗੁਜਰਾਤ ਦੇ ਹਿੰਮਤਨਗਰ ਦੇ ਰਹਿਣ ਵਾਲੇ ਅਰਬਪਤੀ ਕਾਰੋਬਾਰੀ ਭਾਵੇਸ਼ ਭਾਈ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਜੈਨ ਧਰਮ ਵਿਚ ਦੀਕਸ਼ਾ ਲੈਣ ਦਾ ਫੈਸਲਾ ਲਿਆ ਹੈ। ਜੈਨ ਧਰਮ ਵਿਚ ਦੀਕਸ਼ਾ ਲੈਣ ਦਾ ਮਤਲਬ ਸੰਨਿਆਸ ਲੈਣਾ ਯਾਨੀ ਭੌਤਿਕ ਸੰਸਾਰ ਤੋਂ ਦੂਰ ਹੋ ਜਾਣਾ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਸਪੋਰਟਸ ਫੈਕਟਰੀ ‘ਚ ਲੱਗੀ ਅੱ/ਗ, ਮੌਕੇ ‘ਤੇ ਪਹੁੰਚੀਆਂ 50 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਜ਼ਿਕਰਯੋਗ ਹੈ ਕਿ ਸਾਲ 2022 ਵਿਚ ਉਨ੍ਹਾਂ ਦੇ 16 ਸਾਲ ਦੇ ਪੁੱਤਰ ਤੇ 19 ਸਾਲ ਦੀ ਧੀ ਨੇ ਸੰਨਿਆਸ ਲੈ ਲਿਆ ਸੀ। ਆਪਣੇ ਬੱਚਿਆਂ ਦੀ ਪਸੰਦ ਤੋਂ ਪ੍ਰੇਰਿਤ ਹੋ ਕੇ ਭਾਵੇਸ਼ ਭਾਈ ਤੇ ਉਨ੍ਹਾਂ ਦੀ ਪਤਨੀ ਨੇ ਵੀ ਅਜਿਹਾ ਹੀ ਕਰਨ ਦਾ ਫੈਸਲਾ ਕੀਤਾ ਹੈ। 22 ਅਪ੍ਰੈਲ ਨੂੰ ਉਹ ਰਸਮੀ ਤੌਰ ‘ਤੇ ਤਿਆਗ ਦਾ ਜੀਵਨ ਜਿਊਣ ਲਈ ਅੱਗੇ ਵਧ ਜਾਣਗੇ।