ਦੇਸ਼ ਵਿੱਚ ਵੱਧ ਰਹੇ ਓਮੀਕ੍ਰੋਨ ਦੇ ਮਾਮਲਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੇਸ਼ ਵਿੱਚ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਰਾਜਾਂ ਵਿੱਚ ਵੀ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦਿੱਲੀ ਦੇ ਨਾਲ-ਨਾਲ ਹੁਣ ਹਰਿਆਣਾ ਵਿੱਚ ਵੀ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਕੈਨੇਡਾ ਤੋਂ ਫਰੀਦਾਬਾਦ ਆਈ ਇੱਕ ਔਰਤ ਵਿੱਚ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਦੀ ਪੁਸ਼ਟੀ ਹੋਈ ਹੈ।
ਅਨਿਲ ਵਿੱਜ ਨੇ ਦੱਸਿਆ ਕਿ ਇਹ ਔਰਤ 13 ਦਸੰਬਰ ਨੂੰ ਕੈਨੇਡਾ ਤੋਂ ਵਾਪਸ ਆਈ ਸੀ । ਜਿਸ ਤੋਂ ਬਾਅਦ 20 ਦਸੰਬਰ ਨੂੰ ਉਸ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਇਸ ਔਰਤ ਦੇ ਸੰਪਰਕ ਵਿੱਚ ਆਉਣ ਕਾਰਨ ਉਸਦੀ ਮਾਂ ਅਤੇ ਆਂਟੀ ਵੀ ਕੋਰੋਨਾ ਨਾਲ ਪੀੜਤ ਮਿਲੇ ਹਨ, ਜਿਨ੍ਹਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਦੇ ਲਈ ਭੇਜੇ ਗਏ ਹਨ। ਫਿਲਹਾਲ ਇਨ੍ਹਾਂ ਤਿੰਨਾਂ ਨੂੰ ਫਰੀਦਾਬਾਦ ਦੇ ਨਿੱਜੀ ਹੈਲਥ ਕੇਅਰ ਵਿੱਚ ਏਕਤਾਂਵਾਸ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ
ਦੱਸ ਦੇਈਏ ਕਿ ਇਸ ਤੋਂ ਇਲਾਵਾ ਵਿਦੇਸ਼ ਯਾਤਰਾ ਕਰਨ ਵਾਲੇ ਤਿੰਨ ਹੋਰ ਹਰਿਆਣਾ ਵਾਸੀਆਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਪੁਸ਼ਟੀ ਹੋਈ ਹੈ, ਪਰ ਇਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: