ਸਵਾਈ ਮਾਧੋਪੁਰ ਜ਼ਿਲੇ ਦੇ ਬੌਂਲੀ ਥਾਣਾ ਖੇਤਰ ‘ਚ ਸੜਕ ਹਾਦਸੇ ‘ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਐਕਸਪ੍ਰੈੱਸ ਵੇਅ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ਨੂੰ ਨੇੜਿਓਂ ਦੇਖਿਆ ਜਾ ਸਕਦਾ ਹੈ। ਸੀਸੀਟੀਵੀ ਫੁਟੇਜ ਵਿੱਚ ਮਿੰਨੀ ਟਰੱਕ ਡ੍ਰਾਈਵਰ ਦੀ ਲਾਪਰਵਾਹੀ ਸਾਫ਼ ਦਿਖਾਈ ਦੇ ਰਹੀ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਇਕੱਠੇ ਮੌਤ ਹੋ ਗਈ।
ਇਹ ਹਾਦਸਾ ਬੀਤੇ ਐਤਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ‘ਤੇ ਬਨਾਸ ਨਦੀ ਦੇ ਪੁਲ ਨੇੜੇ ਵਾਪਰਿਆ ਜਦੋਂ ਪਰਿਵਾਰ ਸਵਾਈ ਮਾਧੋਪੁਰ ਦੇ ਰਣਥੰਭੌਰ ਵਿਖੇ ਤ੍ਰਿਨੇਤਰ ਗਣੇਸ਼ ਦੇ ਦਰਸ਼ਨਾਂ ਲਈ ਸੀਕਰ ਤੋਂ ਕਾਰ ਵਿੱਚ ਆ ਰਿਹਾ ਸੀ। ਇਸ ਦਰਦਨਾਕ ਹਾਦਸੇ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਮਾਸੂਮਾਂ ਨੂੰ ਇਲਾਜ ਲਈ ਜੈਪੁਰ ਦੇ ਹਸਪਤਾਲ ਪਹੁੰਚਾਇਆ ਗਿਆ।
ਹਾਦਸੇ ‘ਚ ਮੁਕੰਦਗੜ੍ਹ ਝੁੰਝੁਨੂੰ ਹਾਲ ਸੀਕਰ ਦੇ ਰਹਿਣ ਵਾਲੇ ਮਨੀਸ਼ ਸ਼ਰਮਾ, ਉਸ ਦੀ ਪਤਨੀ ਅਨੀਤਾ ਸ਼ਰਮਾ, ਸਤੀਸ਼ ਸ਼ਰਮਾ, ਪੂਨਮ, ਭੂਆ ਸੰਤੋਸ਼ ਅਤੇ ਮਨੀਸ਼ ਦੇ ਦੋਸਤ ਕੈਲਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੀਕਰ ਤੋਂ ਆ ਰਹੇ ਦੋ ਬੱਚੇ ਮਨਨ ਅਤੇ ਦੀਪਾਲੀ ਗੰਭੀਰ ਜ਼ਖਮੀ ਹੋ ਗਏ। ਸਾਰੇ ਲੋਕ ਸੀਕਰ ਤੋਂ ਕਾਰ ‘ਚ ਸਵਾਰ ਹੋ ਕੇ ਰਣਥੰਭੌਰ ਵਿੱਚ ਸਥਿਤ ਤ੍ਰਿਨੇਤਰ ਗਣੇਸ਼ ਦੇ ਦਰਸ਼ਨ ਕਰਨ ਲਈ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਨਾਮਜ਼ਦਗੀਆਂ ਦਾ ਅੱਜ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
ਇਹ ਹਾਦਸਾ ਐਕਸਪ੍ਰੈਸ ਵੇਅ ‘ਤੇ ਬਨਾਸ ਪੁਲੀਆ ਨੇੜੇ ਮਿੰਨੀ ਟਰੱਕ ਡ੍ਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਮਿੰਨੀ ਟਰੱਕ ਡ੍ਰਾਈਵਰ ਦੀ ਲਾਪਰਵਾਹੀ ਸਾਫ਼ ਨਜ਼ਰ ਆ ਰਹੀ ਹੈ ਆ ਰਿਹਾ ਹੈ। ਘਟਨਾ ਤੋਂ ਬਾਅਦ ਥਾਣਾ ਬੌਂਲੀ ਦੀ ਪੁਲਿਸ ਨੇ ਮਿੰਨੀ ਟਰੱਕ ਨੂੰ ਲਾਲਸੋਟ ਤੋਂ ਕਬਜ਼ੇ ‘ਚ ਲੈ ਲਿਆ ਹੈ ਪਰ ਮਿੰਨੀ ਟਰੱਕ ਚਾਲਕ ਅਜੇ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਮਿੰਨੀ ਟਰੱਕ ਡ੍ਰਾਈਵਰ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: