celebrate holi at home satyendar jains appeal: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇੱਕ ਵਾਰ ਫਿਰ ਤੇਜੀ ਦੇਖੀ ਜਾ ਰਹੀ ਹੈ।ਮਹਾਰਾਸ਼ਟਰ, ਕੇਰਲ, ਦਿੱਲੀ ਸਮੇਤ ਹੋਰ ਸੂਬਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ।ਕੋਰੋਨਾ ‘ਤੇ ਕਾਬੂ ਪਾਉਣ ਲਈ ਸੂਬਾ ਸਰਕਾਰਾਂ ਵਲੋਂ ਕਈ ਪਾਬੰਧੀਆਂ ਵੀ ਲਗਾਈਆਂ ਗਈਆਂ ਹਨ।ਹਾਲਾਂਕਿ, ਸ਼ੱਕਾ ਜਾਹਿਰ ਕੀਤੇ ਜਾ ਰਹੇ ਹਨ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ ਹੋਲੀ ‘ਤੇ ਮਾਮਲੇ ਵੱਧ ਸਕਦੇ ਹਨ।ਇਸ ਦੌਰਾਨ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਲੋਕਾਂ ਨੂੰ ਘਰ ‘ਚ ਹੀ ਹੋਲੀ ਮਨਾਉਣ ਦੀ ਅਪੀਲ ਕੀਤੀ ਹੈ।ਨਾਲ ਹੀ ਭੀੜਭਾੜ ਵਾਲੇ ਇਲਾਕਿਆਂ ‘ਚ ਜਾਣ ‘ਤੇ ਮਾਸਕ ਪਹਿਨਣ ਦਾ ਅਪੀਲ ਕੀਤੀ ਹੈ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, ‘ਦੇਸ਼ ਅਤੇ ਦਿੱਲੀ ‘ਚ ਪਿਛਲ਼ੇ 15 ਦਿਨਾਂ ‘ਚ ਕੋਰੋਨਾ ਵਾਇਰਸ ਵਧਦਾ ਹੋਇਆ ਨਜ਼ਰ ਆ ਰਿਹਾ ਹੈ।ਅਜਿਹੇ ‘ਚ ਲੋਕਾਂ ਨੂੰ ਅਪੀਲ ਹੈ ਕਿ ਉਹ ਜੇਕਰ ਉਹ ਭੀੜ ਵਾਲੇ ਇਲਾਕੇ ‘ਚ ਜਾਣ ਤਾਂ ਮਾਸਕ ਜ਼ਰੂਰ ਪਹਿਨਣ।ਸਾਰੇ ਦਿੱਲੀ ਵਾਲਿਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ, ਪਰ ਨਾਲ ਹੀ ਦਿੱਲੀ ਵਾਲਿਆਂ ਤੋਂ ਅਪੀਲ ਹੈ ਕਿ ਹੋਲੀ ਦਾ ਤਿਉਹਾਰ ਪਰਿਵਾਰ ਵਾਲਿਆਂ ਦੇ ਨਾਲ ਘਰ ‘ਚ ਹੀ ਮਨਾਉ।ਉਨਾਂ੍ਹ ਨੇ ਕਿਹਾ ਕਿ ਜੇਕਰ ਅਸੀਂ ਕੋਰੋਨਾ ਦੇ ਨਿਯਮਾਂ ਦਾ ਪਾਲਨ ਕਰਾਂਗੇ ਤਾਂ ਜਲਦੀ ਹੀ ਕੋਰੋਨਾ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਅਗਲੇ ਸਾਲ ਧੂਮਧਾਮ ਨਾਲ ਹੋਲੀ ਮਨਾ ਸਕਾਂਗੇ।ਲੋਕਾਂ ਨੂੰ ਫੋਨ ਜਾ ਮੈਸੇਜ਼ ਕਰ ਕੇ ਕਹੋ ਕਿ ਉਹ ਘਰ ‘ਚ ਹੋਲੀ ਮਨਾਉਣ।