ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਇਸ ਸਾਲ ਬੇਸ਼ੱਕ ਟੀਕਾ ਦੇਣ ਵਿੱਚ ਅਸਮਰੱਥਾ ਜ਼ਾਹਿਰ ਕਰ ਚੁੱਕੀਆਂ ਹਨ, ਪਰ ਫਾਈਜ਼ਰ ਤੋਂ ਭਾਰਤ ਨੂੰ ਟੀਕਾ ਮਿਲਣ ਦੀ ਉਮੀਦ ਹਾਲੇ ਵੀ ਬਾਕੀ ਹੈ।
ਦਰਅਸਲ, ਫਾਈਜ਼ਰ ਭਾਰਤ ਨੂੰ ਟੀਕਾ ਦੇਣ ਤੋਂ ਪਹਿਲਾਂ ਨਿਯਮਾਂ ਵਿੱਚ ਢਿੱਲ ਚਾਹੁੰਦੀ ਹੈ, ਜਦੋਂਕਿ ਕੇਂਦਰ ਸਰਕਾਰ ਪਹਿਲਾਂ ਇਸ ਲਈ ਤਿਆਰ ਨਹੀਂ ਸੀ। ਪਰ, ਸੂਤਰ ਦੱਸ ਰਹੇ ਹਨ ਕਿ ਸਰਕਾਰ ਹੁਣ ਫਾਈਜ਼ਰ ਦੀ ਸ਼ਰਤ ਨੂੰ ਮੰਨਣ ਲਈ ਤਿਆਰ ਹੋ ਗਈ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਮਰੀਕਾ ਦੇ ਦੌਰੇ ‘ਤੇ ਹਨ । ਉਹ ਉੱਥੇ ਫਾਈਜ਼ਰ ਨਾਲ ਸੰਪਰਕ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਫਾਈਜ਼ਰ ਅਤੇ ਭਾਰਤ ਸਰਕਾਰ ਵਿਚਾਲੇ ਵੈਕਸੀਨ ਸੌਦੇ ਦੀ ਘੋਸ਼ਣਾ ਹੋ ਸਕਦੀ ਹੈ ।
ਫਾਈਜ਼ਰ ਚਾਹੁੰਦੀ ਹੈ ਕਿ ਵੈਕਸੀਨ ਦੇ ਮਾੜੇ ਪ੍ਰਭਾਵ ਹੋਣ ‘ਤੇ ਕੰਪਨੀ ‘ਤੇ ਕਾਨੂੰਨੀ ਕਾਰਵਾਈ ਨਾ ਹੋਵੇ। ਦੁਨੀਆ ਭਰ ਵਿੱਚ 15 ਕਰੋੜ ਲੋਕਾਂ ਨੂੰ ਫਾਈਜ਼ਰ ਦੀ ਵੈਕਸੀਨ ਲੱਗ ਚੁੱਕੀ ਹੈ। ਬ੍ਰਿਟੇਨ ਸਮੇਤ 116 ਦੇਸ਼ਾਂ ਨੇ ਫਾਈਜ਼ਰ ਨੂੰ ਨਿਯਮਾਂ ਵਿਚ ਛੋਟ ਦਿੱਤੀ ਹੈ। ਇਸ ਦੇ ਮੱਦੇਨਜ਼ਰ, ਭਾਰਤ ਸਰਕਾਰ ਵੀ ਛੋਟ ਦੇਣ ਲਈ ਤਿਆਰ ਹੈ । ਜੇ ਇਹ ਡੀਲ ਹੁੰਦੀ ਹੈ ਤਾਂ ਫਾਈਜ਼ਰ ਅਗਲੇ 4 ਮਹੀਨਿਆਂ ਵਿੱਚ ਭਾਰਤ ਨੂੰ ਕੁੱਲ 5 ਕਰੋੜ ਖੁਰਾਕ ਦੇਣ ਦੀ ਤਿਆਰੀ ਕਰ ਰਿਹਾ ਹੈ।
ਕੇਂਦਰੀ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਤਾਜ਼ਾ ਮੀਟਿੰਗ ਵਿੱਚ ਦੇਸ਼ ਵਿੱਚ ਵੈਕਸੀਨ ਦੀ ਤਾਜ਼ਾ ਸਥਿਤੀ ਦੇ ਵੇਰਵੇ ਰੱਖੇ ਗਏ । ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦਾ ਟੀਕਾ ਇਸ ਸਾਲ ਮਿਲਣਾ ਲਗਭਗ ਅਸੰਭਵ ਹੈ।
ਦੂਜੇ ਪਾਸੇ, ਜਾਨਸਨ ਐਂਡ ਜਾਨਸਨ ਦੀ ਅਗਲੇ ਇੱਕ ਤੱਕ ਬਣਨ ਵਾਲੀਆਂ ਸਾਰੀਆਂ ਡੋਜ਼ਾਂ ਦੁਨੀਆ ਭਰ ਦੇ ਦੇਸ਼ਾਂ ਨੇ ਬੁੱਕ ਕਰ ਰੱਖੀ ਹੈ। ਮਾਡਰਨਾ 2022 ਤੱਕ ਭਾਰਤ ਵਿੱਚ ਸਿਰਫ ਇੱਕ ਡੋਜ਼ ਵਾਲੀ ਵੈਕਸੀਨ ਲਿਆਉਣ ਦੀ ਤਿਆਰੀ ਵਿੱਚ ਹੈ।
Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE